13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਗੁਰੂ ਨਾਨਕ ਲਾਅ ਕਾਲਜ 'ਚ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

Ad Position 21
No active advertisement
ਅਜੀਤ ਡੈਸਕ 10-03-2026
ਫਿਰੋਜ਼ਪੁਰ, 9 ਮਾਰਚ (ਦਵਿੰਦਰ ਪਾਲ ਸਿੰਘ)-ਸਾਈਾਆਵਾਲਾ ਸਥਿਤ ਗੁਰੂ ਨਾਨਕ ਲਾਅ ਕਾਲਜ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਅੰਮਿ੍ਤਪਾਲ ਕੌਰ ਸਾਂਈਆਂਵਾਲਾ ਹਾਜ਼ਰ ਰਹੇ | ਇਸ ਤੋਂ ਇਲਾਵਾ ਐਸੋਸੀਏਟ ਪ੍ਰੋਫੈਸਰ ਇੰਦੂ ਬਾਲਾ ਅਤੇ ਅਸਿਸਟੈਂਟ ਪ੍ਰੋਫੈਸਰ ਪਰਮਿੰਦਰ ਕੌਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਕਾਲਜ ਦੇ ਪ੍ਰਧਾਨ ਆਸੀਸਪ੍ਰੀਤ ਸਿੰਘ ਸਾਂਈਆਂਵਾਲਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਅੱਜ ਦੇ ਸਮੇਂ ਵਿਚ ਮਹਿਲਾਵਾਂ ਹਰ ਖੇਤਰ ਵਿਚ ਅੱਗੇ ਵਧ ਰਹੀਆਂ ਹਨ ਅਤੇ ਸਮਾਜ ਦੀ ਤਰੱਕੀ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ | ਐਸੋਸੀਏਟ ਪ੍ਰੋਫੈਸਰ ਇੰਦੂ ਬਾਲਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਸਮੇਂ ਦੀ ਲੋੜ ਹੈ ਅਤੇ ਹਰ ਇਕ ਨੂੰ ਮਹਿਲਾਵਾਂ ਦੀ ਇੱਜ਼ਤ ਅਤੇ ਬਰਾਬਰੀ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ | ਕਾਲਜ ਦੇ ਵਿਦਿਆਰਥੀਆਂ ਨੇ ਮਹਿਲਾ ਸਸ਼ਕਤੀਕਰਨ, ਰਾਜਨੀਤੀ ਵਿਚ ਮਹਿਲਾਵਾਂ ਦੀ ਭੂਮਿਕਾ ਅਤੇ ਸਮਾਜ ਵਿਚ ਮਹਿਲਾਵਾਂ ਦੀ ਸਥਿਤੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਮੁੱਖ ਮਹਿਮਾਨ ਬੀਬੀ ਅੰਮਿ੍ਤਪਾਲ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਦ ਤੱਕ ਸਮਾਜ ਵਿਚ ਮਹਿਲਾਵਾਂ ਨੂੰ ਬਰਾਬਰੀ ਦਾ ਦਰਜਾ ਨਹੀਂ ਮਿਲਦਾ, ਤਦ ਤੱਕ ਸਮਾਜ ਦਾ ਪੂਰਾ ਵਿਕਾਸ ਸੰਭਵ ਨਹੀਂ | ਉਨ੍ਹਾਂ ਕਿਹਾ ਕਿ ਸਮਾਜ ਨੂੰ ਅੱਗੇ ਵਧਾਉਣ ਲਈ ਮਹਿਲਾਵਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ | ਇਸ ਮੌਕੇ 'ਤੇ ਕਾਲਜ ਦੇ ਪਿ੍ੰਸੀਪਲ ਡਾ. ਅਜਵਰ ਖ਼ਾਨ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਪ੍ਰੋਗਰਾਮ ਦਾ ਮੰਚ ਸੰਚਾਲਨ ਸਹਾਇਕ ਪ੍ਰੋਫੈਸਰ ਰਾਧਿਕਾ ਨੇ ਕੀਤਾ | ਇਸ ਮੌਕੇ 'ਤੇ ਕਾਲਜ ਦਾ ਸਟਾਫ ਸਾਕਸ਼ੀ ਚਨਨਾ, ਜੋਤੀ ਵਿਜ ਅਤੇ ਰਮਨ ਵੀ ਮੌਜੂਦ ਰਹੇ | ਇਸ ਮੌਕੇ 'ਤੇ ਕਾਲਜ ਦੇ ਵਿਦਿਆਰਥੀ ਗਗਨਦੀਪ ਸਿੰਘ, ਅਨੌਸ਼ ਪੋਲ, ਅਮਨਦੀਪ ਸਿੰਘ, ਸਵਨੀ ਕਪੂਰ ਅਤੇ ਪਰਾਚੀ ਨੇ ਮਹਿਲਾ ਦਿਵਸ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਦਿੱਤੀ ਵਿਸ਼ੇਸ਼ ਸੌਗਾਤ ਅਗਲੀ ਖ਼ਬਰ ਪਰਮਲ ਝੋਨੇ ਤੋਂ ਮੱਕੀ ਵੱਲ ਬਦਲਾਅ ਦੀ ਯੋਜਨਾ 'ਚ ਬਾਸਮਤੀ ਨੂੰ ਵੀ ਮਿਲੇ ਤਰਜੀਹ
Ad Position 24