ਫ਼ਿਰੋਜ਼ਪੁਰ, 10 ਮਾਰਚ (ਗੁਰਿੰਦਰ ਸਿੰਘ)-ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਜ਼ਿਲ੍ਹਾ ਫਿਰੋਜ਼ਪੁਰ ਦਾ ਡੈਪੂਟੇਸ਼ਨ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਰਾਜ ਕੁਮਾਰ ਕੁੱਕੜ ਦੀ ਅਗਵਾਈ ਹੇਠ ਸਿਵਲ ਸਰਜਨ ਫਿਰੋਜ਼ਪੁਰ ਡਾ: ਰਾਜੀਵ ਪ੍ਰਾਸ਼ਰ ਨੂੰ ਮਿਲਿਆ | ਪੈੱ੍ਰਸ ਦੇ ਨਾਂ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਕਨਵੀਨਰ ਰਮਨ ਅੱਤਰੀ ਨੇ ਦੱਸਿਆ ਕਿ ਮੀਟਿੰਗ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ ਮਲਟੀਪਰਪਜ਼ ਕਾਮਿਆਂ ਦੀਆਂ ਡਿਊਟੀਆਂ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਲਗਾਈਆਂ ਗਈਆਂ ਹਨ, ਨੂੰ ਤੁਰੰਤ ਰੱਦ ਕਰਨਾ, ਮੈਡੀਕਲ ਰੀਬਰਸਮੈਂਟ ਦੇ ਬਿੱਲਾਂ ਦਾ ਨਿਪਟਾਰਾ ਸਮਾਂ ਬੰਧ ਕੀਤਾ ਜਾਵੇ, ਕੰਟਰੈਕਟ, ਆਊਟਸੋਰਸਿੰਗ, ਡੇਲੀਵੇਜ 'ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਆਈ.ਡੀ, ਆਈ.ਐੱਚ.ਆਰ.ਐਮ.ਐਸ 'ਤੇ ਅੱਪਲੋਡ ਕੀਤੀਆਂ ਜਾਣ, ਸਮੂਹ ਪੈਰਾ ਮੈਡੀਕਲ ਕਾਮਿਆਂ ਦੀਆਂ ਏ.ਸੀ.ਆਰ ਸਮੇਂ ਸਿਰ ਆਈ.ਐੱਚ.ਆਰ.ਐਮ.ਐਸ 'ਤੇ ਅੱਪਡੇਟ ਕੀਤੀਆਂ ਜਾਣ, ਲੈਬ ਵਿਚ ਸੈਂਪਲ ਲੈਣ ਦਾ ਸਮਾਂ ਸਰਕਾਰ ਦੀਆਂ ਗਾਈਡ ਲਾਈਨ ਅਨੁਸਾਰ ਹੀ ਕੀਤਾ ਜਾਵੇ, ਐਮ.ਡੀ.ਆਰ ਦਾ ਰਿਕਾਰਡ ਪੀ.ਐੱਚ.ਸੀ ਅਤੇ ਸੀ.ਐੱਚ.ਸੀ ਲੈਵਲ 'ਤੇ ਭੇਜਿਆ ਜਾਵੇ ,ਸਿਵਲ ਹਸਪਤਾਲ ਫਿਰੋਜ਼ਪੁਰ ਦੇ ਪੀ.ਪੀ ਯੂਨਿਟ ਵਿਚ ਮਲਟੀਪਰਪਜ਼ ਫੀਮੇਲ ਸੁਪਰਵਾਈਜ਼ਰ ਦੀ ਘਾਟ ਨੂੰ ਪੂਰਾ ਕੀਤਾ ਜਾਵੇ, ਮਲਟੀਪਰਪਜ਼ ਫੀਮੇਲ ਨੂੰ ਗਲੋਕੋਮੀਟਰ, ਬੀ.ਪੀ ਉਪੇਰਟਸ, ਗਲੋਕੋਸੀਟਰਪ, ਹਮੋਗਲੋਬੀਨ ਮੀਟਰ, ਯੂਰਨ ਸਟੀਰਪ ਮੁਹੱਈਆ ਕਰਵਾਈਆ ਜਾਣ, ਜੁਲਾਈ 2022 ਵਿਚ ਭਰਤੀ ਹੋਏ ਵਾਰਡ ਅਟੈਂਡਟਡ ਦਾ ਡੈਜ਼ੀਗਨੇਸ਼ਨ ਆਈ..ਐਚ.ਆਰ.ਐਮ.ਐਸ 'ਤੇ ਠੀਕ ਕੀਤਾ ਜਾਵੇ ਆਦਿ ਮੰਗਾਂ 'ਤੇ ਸਿਵਲ ਸਰਜਨ ਫਿਰੋਜ਼ਪੁਰ ਨਾਲ ਸੁਖਾਵੇਂ ਮਾਹੌਲ ਵਿਚ ਮੀਟਿੰਗ ਹੋਈ | ਜਿਸ 'ਤੇ ਸਿਵਲ ਸਰਜਨ ਵਲੋਂ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ ਗਿਆ | ਡੈਪੂਟੇਸ਼ਨ ਵਿਚ ਸਿਵਲ ਸਰਜਨ ਤੋਂ ਇਲਾਵਾ ਡਾਕਟਰ ਸੁਸ਼ਮਾ ਠੱਕਰ, ਡਾਕਟਰ ਮਨਦੀਪ ਕੌਰ ਖੰਗੂੜਾ, ਵਿਕਾਸ ਕਾਲੜਾ, ਸੂਬਾ ਕਨਵੀਨਰ ਰਵਿੰਦਰ ਲੂਥਰਾ, ਰਾਕੇਸ਼ ਗਿੱਲ, ਸ਼ੇਖਰ, ਸੁਤੰਤਰ ਸਿੰਘ, ਪੁਨੀਤ ਮਹਿਤਾ, ਗੁਰਪ੍ਰੀਤ ਸਿੰਘ ਪੁਰੀ, ਰਵਿੰਦਰ ਸ਼ਰਮਾ, ਜਸਵਿੰਦਰ ਸਿੰਘ, ਰਾਕੇਸ਼ ਕੰਬੋਜ, ਅਜੈ ਕੱਕੜ, ਅੰਕੁਸ਼ ਭੰਡਾਰੀ, ਸਤਯੁੱਗ ਸਿੰਘ, ਅਰੁਣ ਕੁਮਾਰ, ਨਰੇਸ਼ ਗਰਗ, ਵਿਸ਼ਾਲ ਗੁਪਤਾ, ਰਾਜ ਕੁਮਾਰ, ਹਰਮਨਪ੍ਰੀਤ, ਪੰਕਜ ਗੁਪਤਾ, ਮਾਲਾ ਰਾਣੀ, ਪਿੰਕੀ ਗਿੱਲ, ਸੁਖਜਿੰਦਰ ਕੌਰ, ਗੀਤਾ ਹਾਂਸ, ਭੁਪਿੰਦਰ ਕੌਰ, ਸਮੀਕਸ਼ਾ ਰਾਣੀ, ਪਰਮਿੰਦਰ ਕੌਰ, ਸ਼ਿਵਾਨੀ ਸ਼ੁਕਲਾ ਆਦਿ ਮੌਜੂਦ ਸਨ |