08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਜ਼ਿਆਦਾ ਗਰਮੀ ਪੈਣ ਕਾਰਨ ਕਣਕ ਦਾ ਝਾੜ ਘਟਣ ਦਾ ਖ਼ਦਸ਼ਾ-ਸਰਬਜੀਤ ਢਿੱਲੋਂ

Ad Position 21
No active advertisement
ਅਜੀਤ ਡੈਸਕ 11-03-2026
ਜ਼ੀਰਾ, 10 ਮਾਰਚ (ਰਜਨੀਸ਼ ਕਥੂਰੀਆ)-ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਸਮੇਂ ਤੋਂ ਪਹਿਲਾਂ ਜ਼ਿਆਦਾ ਗਰਮੀ ਪੈਣ ਕਾਰਨ ਕਣਕ ਦਾ ਝਾੜ ਘਟਣ ਦਾ ਖ਼ਦਸ਼ਾ ਹੈ | ਇਹ ਜਾਣਕਾਰੀ ਦਿੰਦਿਆਂ ਖੇਤੀ ਮਾਹਿਰ ਸਰਬਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਣਕ ਦੇ ਝਾੜ ਦੇ ਵਧਣ ਜਾਂ ਘਟਣ ਲਈ ਮੌਸਮ ਬਹੁਤ ਹੀ ਅਹਿਮ ਰੋਲ ਅਦਾ ਕਰਦਾ ਹੈ | ਉਹਨਾਂ ਦੱਸਿਆ ਕਿ ਜੇਕਰ ਮੌਸਮ ਠੰਡਾ ਰਹਿੰਦਾ ਹੈ ਤਾਂ ਕਣਕ ਦਾ ਝਾੜ ਵੱਧ ਹੁੰਦਾ ਹੈ ਜਦੋਂਕਿ ਸਮੇਂ ਤੋਂ ਪਹਿਲਾਂ ਮੌਸਮ ਜ਼ਿਆਦਾ ਗਰਮ ਹੋ ਜਾਵੇ ਤਾਂ ਕਣਕ ਦਾ ਝਾੜ ਘੱਟ ਜਾਂਦਾ ਹੈ | ਉਹਨਾਂ ਦੱਸਿਆ ਕਿ ਪਿਛਲੇ ਸਾਲ ਇਹਨਾਂ ਦਿਨਾਂ ਵਿੱਚ ਮੌਸਮ ਠੰਡਾ ਰਹਿਣ ਕਰਕੇ ਕਣਕ ਦਾ ਝਾੜ ਵੱਧ ਨਿਕਲਿਆ ਸੀ, ਪਰ ਇਸ ਸਾਲ ਮੌਸਮ ਗਰਮ ਹੋਣ ਕਰਕੇ ਕਣਕ ਦੀ ਫ਼ਸਲ ਨੂੰ ਭਾਰੀਆਂ ਪੈਲ਼ੀਆਂ ਵਿਚ ਦੋ ਤੋਂ ਤਿੰਨ ਅਤੇ ਰੇਤਲੀਆਂ ਪੈਲੀਆਂ ਵਿਚ ਪੰਜ ਤੋਂ 6 ਵਾਰੀ ਪਾਣੀ ਲਗਾਉਣੇ ਪੈ ਰਹੇ ਹਨ | ਖੇਤੀ ਮਾਹਿਰ ਸਰਬਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਾਲ ਕਣਕ ਦੀਆਂ ਬੀਜੀਆਂ ਗਈਆਂ ਕਿਸਮਾਂ ਵਿਚ 826,872 ਅਤੇ 327 ਦੀਆਂ ਵਰਾਇਟੀਆਂ ਸ਼ਾਮਿਲ ਹਨ | ਉਹਨਾਂ ਦੱਸਿਆ ਕਿ ਇਹਨਾਂ ਕਿਸਮਾਂ ਦਾ ਝਾੜ ਵੀ ਵਧੀਆ ਹੈ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਜ਼ਿਆਦਾ ਹੈ | ਉਹਨਾਂ ਦੱਸਿਆ ਕਿ ਆਮ ਤੌਰ 'ਤੇ ਕਣਕ ਦੇ ਪੱਕਣ ਦਾ ਅੰਦਾਜ਼ਾ 150 ਦਿਨ ਦਾ ਹੁੰਦਾ ਹੈ | ਉਹਨਾਂ ਦੱਸਿਆ ਕਿ ਜਦੋਂ ਗਰਮੀ ਸਮੇਂ ਤੋਂ ਪਹਿਲਾਂ ਜ਼ਿਆਦਾ ਪੈਂਦੀ ਹੈ ਤਾਂ ਕਣਕ ਦਾ ਦਾਣਾ ਬਰੀਕ ਰਹਿ ਜਾਂਦਾ ਹੈ | ਜਿਸ ਦਾ ਸਿੱਧਾ ਅਸਰ ਕਣਕ ਦੇ ਝਾੜ ਤੇ ਪੈਂਦਾ ਹੈ ਅਤੇ ਜੇ ਕਣਕ ਪੱਕਣ ਸਮੇਂ ਮੌਸਮ ਠੰਡਾ ਰਹੇ ਤਾਂ ਕਣਕ ਦਾ ਦਾਣਾ ਮੋਟਾ ਰਹਿਣ ਕਰਕੇ ਇਹ ਝਾੜ ਵੱਧ ਨਿਕਲਦਾ ਹੈ | ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਣਕ ਦੇ ਨਿਸਾਰੇ ਸਮੇਂ ਪੋਟਾਸ਼ 0.050,13.0.45 ਅਤੇ ਬੋਰਨ ਦੀ ਸਪਰੇ ਸਿਫ਼ਾਰਸ਼ ਮਾਤਰਾ ਵਿਚ ਕਰਕੇ ਅਸੀਂ ਕਣਕ ਤੋਂ ਚੰਗਾ ਝਾੜ ਪ੍ਰਾਪਤ ਕਰ ਸਕਦੇ ਹਾਂ | ਖੇਤੀ ਮਾਹਿਰ ਸਰਬਜੀਤ ਸਿੰਘ ਢਿੱਲੋਂ ਨੇ ਹੋਰ ਦੱਸਿਆ ਕਿ ਰੇਤਲੀਆਂ ਜ਼ਮੀਨਾਂ ਵਿਚ ਮੈਗਨੀਜ,ਜ਼ਿੰਕ ਅਤੇ ਪੋਟਾਸ਼ ਦੀ ਸਪਰੇ ਕੀਤੀ ਜਾ ਸਕਦੀ ਹੈ | ਜਦੋਂਕਿ ਜਿਨ੍ਹਾਂ ਜ਼ਮੀਨਾਂ ਵਿਚ ਪੀਲੀ ਕੁੰਗੀ ਦੀ ਸ਼ਿਕਾਇਤ ਵੇਖਣ ਨੂੰ ਮਿਲਦੀ ਹੈ | ਉਸ ਦਾ ਕਿਸਾਨ ਭਰਾ ਸਮੇਂ ਸਮੇਂ 'ਤੇ ਨਿਰੀਖਣ ਕਰਦੇ ਰਹਿਣ ਅਤੇ ਲੋੜ ਪੈਣ ਤੇ ਸਿਫਾਰਸ਼ਸ਼ੁਦਾ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਖ਼ਿਲਾਫ਼ ਬਰਨਾਲਾ ਰੈਲੀ 'ਚ ਸ਼ਾਮਿਲ ਹੋਣ ਲਈ ਬੀ.ਕੇ.ਯੂ. ਡਕੌਦਾ ਦਾ ਜਥਾ ਮੁੱਦਕੀ ਤੋਂ ਰਵਾਨਾ ਅਗਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪਿੰਡਾਂ ਦੀਆਂ ਮਹਿਲਾਵਾਂ ਵਲੋਂ ਤਿਆਰ ਉਤਪਾਦਾਂ ਦੀ ਪ੍ਰਦਰਸ਼ਨੀ, ਖੇਡ ਮੁਕਾਬਲੇ ਤੇ ਸੱਭ...
Ad Position 24