08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਕੇਂਦਰ ਸਰਕਾਰ ਖ਼ਿਲਾਫ਼ ਬਰਨਾਲਾ ਰੈਲੀ 'ਚ ਸ਼ਾਮਿਲ ਹੋਣ ਲਈ ਬੀ.ਕੇ.ਯੂ. ਡਕੌਦਾ ਦਾ ਜਥਾ ਮੁੱਦਕੀ ਤੋਂ ਰਵਾਨਾ

Ad Position 21
No active advertisement
ਅਜੀਤ ਡੈਸਕ 11-03-2026
ਮੁੱਦਕੀ, 10 ਮਾਰਚ (ਭਾਰਤ ਭੂਸ਼ਨ ਅਗਰਵਾਲ)-ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਡਕੌਦਾ ਵੱਲੋਂ ਹਰਨੇਕ ਸਿੰਘ ਮਹਿਮਾ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਹੇਠ ਬਰਨਾਲਾ ਵਿਖੇ ਹੋ ਰਹੀ ਰੈਲੀ ਲਈ ਅੱਜ ਕਿਸਾਨ ਆਗੂ ਗੁਲਜ਼ਾਰ ਸਿੰਘ ਕੱਬਰਵੱਛਾ ਦੀ ਅਗਵਾਈ ਹੇਠ ਕਿਸਾਨ ਦਾ ਜਥਾ ਰਵਾਨਾ ਹੋਇਆ | ਰਵਾਨਾ ਹੋਣ ਸਮੇਂ ਉਨ੍ਹਾਂ ਕਿਹਾ ਕਿ ਭਾਰਤ ਦਾ ਅਮਰੀਕਾ ਨਾਲ ਹੋਣ ਵਾਲੇ ਇਸ ਵਪਾਰਕ ਸਮਝੌਤੇ ਕਾਰਨ ਖੇਤੀਬਾੜੀ ਦੇ ਉਤਪਾਦਾਂ 'ਤੇ ਟੈਕਸ ਘਟ ਜਾਵੇਗਾ ਜਿਸ ਨਾਲ ਅਮਰੀਕੀ ਖੇਤੀਬਾੜੀ ਉਤਪਾਦ ਭਾਰਤੀ ਬਾਜ਼ਾਰ ਵਿਚ ਸਸਤੇ ਮਿਲਣਗੇ ਅਤੇ ਸਥਾਨਕ ਕਿਸਾਨਾਂ ਨੂੰ ਨੁਕਸਾਨ ਹੋਵੇਗਾ | ਜਿਸ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਦਾ ਵਲੋਂ ਬਰਨਾਲਾ ਵਿਖੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਰੈਲੀ ਹੋ ਰਹੀ ਹੈ | ਜਿਸ ਵਿਚ ਸ਼ਾਮਿਲ ਹੋਣ ਲਈ ਬਲਾਕ ਮੁੱਦਕੀ, ਬਲਾਕ ਮੱਖੂ ਤੇ ਫ਼ਿਰੋਜ਼ਪੁਰ ਦੇ ਕਿਸਾਨਾਂ ਦਾ ਜਥਾ ਅੱਜ ਮੁੱਦਕੀ ਤੋਂ ਰਵਾਨਾ ਹੋ ਰਿਹਾ ਹੈ | ਇਸ ਮੌਕੇ ਆਤਮਾ ਸਿੰਘ ਕੱਬਰਵੱਛਾ, ਜੋਗਿੰਦਰ ਸਿੰਘ ਮੁੱਦਕੀ, ਭੁਪਿੰਦਰ ਸਿੰਘ ਸਰਹੰਦ, ਬਲਵਿੰਦਰ ਸਿੰਘ ਮੁੱਦਕੀ, ਬਲਵੰਤ ਸਿੰਘ ਮੁੱਦਕੀ, ਸੁਖਵਿੰਦਰ ਸਿੰਘ, ਗੁਰਮੇਜ ਸਿੰਘ ਸ਼ਹਿਜ਼ਾਦੀ, ਰਿੰਕੂ ਕੈਸ਼ੀਅਰ, ਜੋਗਿੰਦਰ ਸਿੰਘ ਛਿੰਦਾ ਸੰਧੂ ਡਕੌਦਾ ਇਕਾਈ ਪ੍ਰਧਾਨ ਮੁੱਦਕੀ, ਬਲਾਕ ਜ਼ੀਰਾ ਤੇ ਬਲਾਕ ਮੱਖੂ ਦੇ ਕਿਸਾਨ ਜਥੇਬੰਦੀ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਮਝੌਤੇ ਵਿੱਚ ਕਿਸਾਨਾਂ ਦੇ ਹਿਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਉਹ ਇਕ ਹੋਰ ਵੱਡਾ ਅੰਦੋਲਨ ਸ਼ੁਰੂ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ 'ਚ ਪੁਲਿਸ ਭਰਤੀ ਦੀ ਮੁਫ਼ਤ ਟਰੇਨਿੰਗ 16 ਤੋਂ ਅਗਲੀ ਖ਼ਬਰ ਜ਼ਿਆਦਾ ਗਰਮੀ ਪੈਣ ਕਾਰਨ ਕਣਕ ਦਾ ਝਾੜ ਘਟਣ ਦਾ ਖ਼ਦਸ਼ਾ-ਸਰਬਜੀਤ ਢਿੱਲੋਂ
Ad Position 24