ਗੁਰੂਹਰਸਹਾਏ, 10 ਮਾਰਚ(ਹਰਚਰਨ ਸਿੰਘ ਸੰਧੂ)-ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਕਾਰਨ ਕਿਸੇ ਵਕਤ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਗੁਰੂਹਰਸਹਾਏ ਦੇ ਫਰੀਦਕੋਟ ਰੋਡ ਨੇੜੇ ਪੁਰਾਣੀ ਤਹਿਸੀਲ ਪਟਰੋਲ ਪੰਪ ਦੇ ਬਿਲਕੁਲ ਸਾਹਮਣੇ ਜੋ ਸਰਕਾਰੀ ਪੱਧਰ 'ਤੇ ਲਾਈਟਾਂ ਲਈ ਖੰਭੇ ਲੱਗੇ ਹਨ | ਉਹਨਾਂ ਦੀਆਂ ਤਾਰਾਂ ਦੇ ਜੋੜ ਬਿਲਕੁਲ ਖੁੱਲੇ੍ਹ ਹੋਏ ਹਨ | ਜਿਸ ਨਾਲ ਰਾਹਗੀਰਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ | ਇੱਥੋਂ ਹਜ਼ਾਰਾਂ ਲੋਕ ਮੋਟਰਸਾਈਕਲ,ਕਾਰਾ, ਟਰੈਕਟਰ, ਬੱਸਾਂ, ਅਤੇ ਹੋਰ ਵਹੀਕਲਜ਼ ਰਾਹੀਂ ਆਉਂਦੇ ਜਾਂਦੇ ਹਨ | ਉਹਨਾਂ ਲਈ ਖ਼ਤਰਾ ਬਣਿਆ ਹੋਇਆ ਹੈ | ਬਿਜਲੀ ਦੀਆਂ ਇਹਨਾਂ ਤਾਰਾ ਦੇ ਜੋੜ ਖੁੱਲੇ੍ਹ ਹੋਣ ਨਾਲ ਰਾਹਗੀਰਾਂ ਨੂੰ ਕਰੰਟ ਲੱਗਣ ਦਾ ਡਰ ਬਣਿਆ ਹੋਇਆ ਹੈ, ਪਰ ਬਿਜਲੀ ਅਧਿਕਾਰੀਆਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ | ਇਹਨਾਂ ਬਿਜਲੀ ਦੇ ਖੰਭਿਆਂ ਦੇ ਕਈ ਹੋਰ ਜੋੜ ਵੀ ਖੁੱਲੇ੍ਹ ਹੋ ਸਕਦੇ ਹਨ, ਕਿਉਂਕਿ ਇਹ ਲਾਈਨ ਗੋਲੂ ਕਾ ਮੋੜ ਸੜਕ ਨੂੰ ਜਾਂਦੀ ਹੈ ਅਤੇ ਇੱਧਰੋਂ ਫਰੀਦਕੋਟ ਰੋਡ ਤੇ ਪਿੰਡ ਕੋਹਰ ਸਿੰਘ ਵਾਲਾ ਚੌਕ ਤਕ ਜਾਂਦੀ ਹੈ | ਜਿਸ ਦਾ ਫ਼ਾਸਲਾ ਕੋਈ 6 ਕਿੱਲੋਮੀਟਰ ਦਾ ਹੈ | ਕਿਸੇ ਵੀ ਅਣਸੁਖਾਂਵੀ ਘਟਨਾ ਵਾਪਰ ਤੋਂ ਪਹਿਲਾਂ ਇਹਨਾਂ ਖੰਭਿਆਂ ਦੀਆਂ ਤਾਰਾਂ ਦੇ ਖੁੱਲੇ੍ਹ ਜੋੜਾਂ ਦੀ ਚੈਕਿੰਗ ਕਰਕੇ ਇਹਨਾਂ ਨੂੰ ਬੰਦ ਕਰਨ ਦੀ ਲੋੜ ਹੈ |