08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਅਲਾਇੰਸ ਕਲੱਬ ਨੇ ਇੰਟਰਨੈਸ਼ਨਲ ਵੋਮੈਨ ਡੇਅ ਮਨਾਇਆ

Ad Position 21
No active advertisement
ਅਜੀਤ ਡੈਸਕ 11-03-2026
ਜ਼ੀਰਾ, 10 ਮਾਰਚ(ਪ੍ਰਤਾਪ ਸਿੰਘ ਹੀਰਾ)-ਅਲਾਇੰਸ ਕਲੱਬ ਜ਼ੀਰਾ ਵਲੋਂ ਰਾਸ਼ਟਰੀ ਮਹਿਲਾ ਦਿਵਸ ਕੋਰਟ ਕੰਪਲੈਕਸ ਵਿਚ ਮਨਾਇਆ ਗਿਆ | ਇਸ ਮੌਕੇ ਪ੍ਰਤਿਮਾ ਸਿੰਗਲਾ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਜ਼ੀਰਾ ਅਤੇ ਗੁਰਪ੍ਰੀਤ ਕੌਰ ਸਿਵਲ ਜੱਜ ਜੂਨੀਅਰ ਡਿਵੀਜ਼ਨ ਜ਼ੀਰਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨੀਤੂ ਸ਼ਰਮਾ ਪ੍ਰਧਾਨ ਮਹਿਲਾ ਵਿੰਗ ਨੇ ਕਿਹਾ ਕਿ ਅੱਜ ਦੀ ਮਹਿਲਾ ਹਰ ਖੇਤਰ ਵਿਚ ਅੱਗੇ ਵੱਧ ਰਹੀ ਹੈ | ਇਸ ਮੌਕੇ ਵਿਜੈ ਮੋਂਗਾ ਪ੍ਰਧਾਨ ਅਲਾਇੰਸ ਕਲੱਬ ਜ਼ੀਰਾ ਨੇ ਕਿਹਾ ਕਿ ਸਾਨੂੰ ਮਹਿਲਾਵਾਂ ਦੀ ਸਿੱਖਿਆ ਅਤੇ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ | ਇਸ ਸਮਾਗਮ ਵਿਚ ਸਤਿੰਦਰ ਸਚਦੇਵਾ ਸਟੇਟ ਚੇਅਰਮੈਨ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਮਹਿਲਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਮਹਿਲਾਵਾਂ ਨੂੰ ਇਕੱਠੇ ਹੋਕੇ ਸਮਾਜ ਦੇ ਵਿਕਾਸ ਲਈ ਕੰਮ ਕਰਨ ਦਾ ਸੰਦੇਸ਼ ਦਿੱਤਾ | ਇਸ ਦੌਰਾਨ ਸਤਿੰਦਰ ਸਚਦੇਵਾ ਰਿਜਨਲ ਚੇਅਰਮੈਨ, ਵਿਜੈ ਮੋਂਗਾ ਪ੍ਰਧਾਨ, ਬਿੱਟੂ ਵਿੱਜ ਡਿਸਟਿ੍ਕਟ ਚੇਅਰਮੈਨ, ਗੁਰਬਖ਼ਸ਼ ਵਿਜ ਵਾਈਸ ਪ੍ਰਧਾਨ, ਡਾ. ਆਰਤੀ ਬਿੰਦਰਾ ਅਤੇ ਡਾ. ਕਿਰਨ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਰਬਸੰਮਤੀ ਨਾਲ ਬਣੀਆਂ 92 ਪੰਚਾਇਤਾਂ ਨੂੰ 4 ਕਰੋੜ 60 ਲੱਖ ਰੁਪਏ ਦੇ ਚੈੱਕ ਵੰਡੇ ਅਗਲੀ ਖ਼ਬਰ ਬਿਜਲੀ ਦੀਆਂ ਤਾਰਾਂ ਦੇ ਖੁੱਲੇ੍ਹ ਜੋੜ ਬਣ ਸਕਦੇ ਹਨ ਹਾਦਸੇ ਦਾ ਕਾਰਨ
Ad Position 24