08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸਰਬਸੰਮਤੀ ਨਾਲ ਬਣੀਆਂ 92 ਪੰਚਾਇਤਾਂ ਨੂੰ 4 ਕਰੋੜ 60 ਲੱਖ ਰੁਪਏ ਦੇ ਚੈੱਕ ਵੰਡੇ

Ad Position 21
No active advertisement
ਅਜੀਤ ਡੈਸਕ 11-03-2026
ਮੱਖੂ, 10 ਮਾਰਚ (ਕੁਲਵਿੰਦਰ ਸਿੰਘ ਸੰਧੂ)-ਆਮ ਆਦਮੀ ਪਾਰਟੀ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ ਕਾਮਯਾਬੀ ਵੱਲ ਵਧ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਯੂਥ ਆਗੂ ਆਪ ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ,ਸੀਨੀਅਰ ਆਗੂ ਆਪ ਸਰਪੰਚ ਸਤਜੀਵਨ ਸਿੰਘ ਸਭਰਾ ਅਤੇ ਸਾਰਜ ਸਿੰਘ ਬਾਠ ਵਾਈਸ ਚੇਅਰਮੈਨ ਬਲਾਕ ਸੰਮਤੀ ਮੱਖੂ ਨੇ ਬੀ.ਡੀ.ਪੀ.ਓ ਦਫਤਰ ਮੱਖੂ ਵਿਖੇ ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਦੀ ਅਗਵਾਈ ਅਤੇ ਵਿਜੇ ਵਿਕਰਾਂਤ ਬੀ.ਡੀ.ਪੀ.ਓ ਅਤੇ ਚੇਅਰਪਰਸਨ ਜੀਵਨਜੋਤ ਕੌਰ ਦੀ ਦੇਖ-ਰੇਖ ਹੇਠ ਬਲਾਕ ਮੱਖੂ ਦੀਆਂ ਪੰਚਾਇਤਾਂ ਨੂੰ ਸਰਬਸੰਮਤੀ ਵਾਲੇ ਚੈੱਕ ਤਕਸੀਮ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਨਾਲ ਬਣਨਗੀਆਂ, ਉਨ੍ਹਾਂ ਨੂੰ ਪੰਜ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ | ਇਸੇ ਤਹਿਤ ਬਲਾਕ ਮੱਖੂ ਦੀਆਂ 92 ਪੰਚਾਇਤਾਂ ਨੂੰ ਕੁੱਲ 4 ਕਰੋੜ 60 ਲੱਖ ਰੁਪਏ ਦੇ ਚੈੱਕ ਵੰਡੇ ਗਏ ਹਨ | ਉਨ੍ਹਾਂ ਕਿਹਾ ਕਿ ਇਹ ਰਾਸ਼ੀ ਪੰਚਾਇਤਾਂ ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਆਪਣੀ ਮਰਜ਼ੀ ਅਤੇ ਲੋੜ ਮੁਤਾਬਿਕ ਖ਼ਰਚ ਸਕਦੀਆਂ ਹਨ | ਜਿਸ ਨਾਲ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਨੂੰ ਹੋਰ ਤੇਜ਼ੀ ਮਿਲੇਗੀ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਦੀ ਅਗਵਾਈ ਹੇਠ ਹਲਕਾ ਜ਼ੀਰਾ ਵਿਕਾਸ ਕਾਰਜ ਸਿਖ਼ਰਾਂ ਤੇ ਚੱਲ ਰਹੇ ਹਨ ਅਤੇ ਕਿਸੇ ਵੀ ਪੰਚਾਇਤ ਨੂੰ ਗਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਏਗੀ | ਇਸ ਮੌਕੇ ਵਿਜੇ ਵਿਕਰਾਂਤ ਬੀ.ਡੀ.ਪੀ.ਓ ਮੱਖੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਾਇਤਾਂ ਵੱਲੋਂ ਪਾਏ ਗਏ ਮਤਿਆਂ ਦੇ ਆਧਾਰ 'ਤੇ ਇਹ 5 ਲੱਖ ਰੁਪਏ ਦੀ ਰਾਸ਼ੀ ਪਿੰਡਾਂ ਦੇ ਜ਼ਰੂਰੀ ਵਿਕਾਸੀ ਕੰਮਾਂ 'ਤੇ ਪਹਿਲ ਦੇ ਆਧਾਰ 'ਤੇ ਖ਼ਰਚ ਕੀਤੀ ਜਾ ਸਕਦੀ ਹੈ | ਇਸ ਮੌਕੇ ਬਲਾਕ ਮੱਖੂ ਦੇ ਸਰਪੰਚਾਂ 'ਚ ਸਰਪੰਚ ਸੁਖਜੀਤ ਸਿੰਘ ਮੱਲੇਵਾਲਾ, ਗੁਰਲਾਲ ਸਿੰਘ ਫ਼ੌਜੀ ਮਰਹਾਣਾ, ਗੁਰਜੰਟ ਸਿੰਘ ਮਾਂਗਟ ਚੁਰੀਆਂ, ਗੁਰਸੇਵਕ ਸਿੰਘ ਬੁੱਟਰ ਭੂਤੀ ਵਾਲਾ,ਗੁਰਦਿੱਤ ਸਿੰਘ ਢਿੱਲੋਂ ਪੱਧਰੀ, ਸੁਰਜੀਤ ਸਿੰਘ ਮੱਲੂ ਵਾਲੀਆ ਵਾਲਾ,ਪ੍ਰਭਜੀਤ ਸਿੰਘ ਬਸਤੀ ਉਜਾਗਰ ਸਿੰਘ ਵਾਲੀ,ਸਰਪੰਚ ਦਿਲਾਵਰ ਸਿੰਘ ਸੰਧੂ ਸਰਹਾਲੀ, ਰਜਿੰਦਰ ਅÏਜਲਾ ਪੀਰ ਮੁਹੰਮਦ, ਸੰਦੀਪ ਸਿੰਘ ਲਹਿਰਾ, ਸਰਪੰਚ ਲਖਵੀਰ ਸਿੰਘ ਢਿੱਲੋਂ ਵੈਲਾਇਤ ਸ਼ਾਹ ਵਾਲਾ, ਰਣਜੀਤ ਸਿੰਘ ਰਾਣਾ ਬਾਹਰਵਾਲੀ, ਰਣਜੀਤ ਸਿੰਘ ਰਾਣਾ ਗੱਟਾ, ਸਰਪੰਚ ਹਰਪ੍ਰੀਤ ਸਿੰਘ ਖਡੂਰ, ਗੁਰਸੇਵਕ ਸਿੰਘ ਬੁਰਜ ਮੁਹੰਮਦ ਸ਼ਾਹ ਵਾਲਾ, ਪਲਵਿੰਦਰ ਸਿੰਘ ਮੌਜਗੜ੍ਹ, ਸਰਪੰਚ ਮਨਪ੍ਰੀਤ ਸਿੰਘ ਝਾਮਕੇ, ਸਰਪੰਚ ਗੁਰਸ਼ਰਨ ਸਿੰਘ ਤਲਵੰਡੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਲਾਕ ਮੱਖੂ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ਸੰਘ ਨੂੰ ਭੰਗ ਕਰਕੇ ਵਿਸ਼ਵ ਸਰਕਾਰ ਬਣਾਈ ਜਾਵੇ: ਮਦਨ ਨਰੂਲਾ ਅਗਲੀ ਖ਼ਬਰ ਅਲਾਇੰਸ ਕਲੱਬ ਨੇ ਇੰਟਰਨੈਸ਼ਨਲ ਵੋਮੈਨ ਡੇਅ ਮਨਾਇਆ
Ad Position 24