ਗੁਰੂਹਰਸਹਾਏ, 10 ਮਾਰਚ(ਕਪਿਲ ਕੰਧਾਰੀ)-ਵਿਸ਼ਵ ਏਕੀਕਰਨ ਅੰਦੋਲਨ ਦੇ ਸੰਯੋਜਕ ਮਦਨ ਲਾਲ ਨਰੂਲਾ ਜਿਹੜੇ ਕਿ ਪਿਛਲੇ ਕਰੀਬ 137 ਦਿਨਾਂ ਤੋਂ ਰੇਲਵੇ ਪਾਰਕ ਗੁਰੂਹਰਸਹਾਏ ਵਿਖੇ ਜਨਤਕ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਹੋਏ ਹਨ ਨੇ ਇਜਰਾਇਲ ਈਰਾਨ ਜੰਗ ਦੇ ਮੱਦੇਨਜ਼ਰ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਸੰਯੁਕਤ ਰਾਸ਼ਟਰ ਸੰਘ ਯੂ.ਐਨ.ਓ ਜੋ 1945 ਵਿਚ ਦੂਸਰੀ ਵਿਸ਼ਵ ਜੰਗ ਤੋਂ ਬਾਅਦ ਹੋਂਦ ਵਿਚ ਆਈ ਸੀ | ਇਹ ਸੰਸਥਾ ਆਪਣੇ ਮਕਸਦ ਵਿਚ ਕੀ ਦੁਨੀਆ ਵਿਚ ਕਿਤੇ ਵੀ ਜੰਗ ਨਾ ਹੋਵੇ ਦੁਨੀਆ ਵਿਚ ਪੂਰੀ ਤਰਾਂ ਅਮਨ ਰਹੇ 'ਚ ਬਿਲਕੁਲ ਨਕਾਮ ਰਹੀ ਹੈ | ਇਸ ਕਾਰਨ ਕਰਕੇ ਇਸ ਸੰਸਥਾ ਸੰਯੁਕਤ ਰਾਸ਼ਟਰ ਸੰਘ ਨੂੰ ਭੰਗ ਕਰਕੇ ਮੌਜੂਦਾ ਹਾਲਾਤਾਂ ਦੇ ਤਹਿਤ ਵਿਸ਼ਵ ਸਰਕਾਰ ਵਿਚ ਤਬਦੀਲ ਕਰਨ ਦੀ ਬੇਹੱਦ ਜ਼ਰੂਰਤ ਹੈ | ਇਸ ਦੀ ਰਾਜਧਾਨੀ ਲਈ ਸਵਿਟਜ਼ਰਲੈਂਡ ਬਹੁਤ ਹੀ ਮੁਨਾਸਬ ਦੇਸ਼ ਹੈ, ਕਿਉਂਕਿ ਸੰਯੁਕਤ ਰਾਸ਼ਟਰ ਯੂ ਐਨ ਦੇ ਵੱਖ ਵੱਖ ਵਿਭਾਗਾਂ ਦੇ ਦਫਤਰ ਜ਼ਿਆਦਾਤਰ ਇਸ ਦੇਸ਼ ਵਿਚ ਹੀ ਹਨ | ਮਦਨ ਨਰੂਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤ ਸਾਰੀ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਨਾਲ ਲੈ ਕੇ ਨਵੇਂ ਬਣੇ ਬਿ੍ਕਸ ਨਾਂ ਦੇ ਸੰਗਠਨ ਨੂੰ ਅੱਗੇ ਵਧਾਉਂਦੇ ਹੋਏ ਸਵਿਟਜ਼ਰਲੈਂਡ ਵਿਚ ਵਿਸ਼ਵ ਸਰਕਾਰ ਦੀ ਸਥਾਪਨਾ ਕਰੇ ਅਤੇ ਪੰਜ ਦੇਸ਼ਾਂ ਚੀਨ, ਰੂਸ, ਅਮਰੀਕਾ, ਬਰਤਾਨੀਆ ਅਤੇ ਫਰਾਂਸ ਜਿਨ੍ਹਾਂ ਕੋਲ ਵੀਟੋ ਪਾਵਰ ਹੈ ਨੂੰ ਖ਼ਤਮ ਕਰਵਾਏ ਅਤੇ ਸਮੁੱਚੀ ਦੁਨੀਆ ਦੀ ਅਗਵਾਈ ਕਰੇ ਇਹੀ ਸਾਰੀ ਦੁਨੀਆ ਦੇ ਹਿਤ ਵਿਚ ਹੈ |