ਜ਼ੀਰਾ, 10 ਮਾਰਚ(ਹੀਰਾ)-ਪਿਛਲੇ ਕਈ ਦਿਨਾਂ ਤੋਂ ਅਮਰੀਕਾ ਤੇ ਇਜਰਾਇਲ ਵੱਲੋਂ ਈਰਾਨ ਉੱਤੇ ਥੋਪੀ ਗਈ ਜੰਗ ਵਿਚ ਪ੍ਰਾਇਮਰੀ ਸਕੂਲ ਦੀਆਂ 167 ਵਿਦਿਆਰਥਣਾਂ ਦੇ ਮਾਰੇ ਜਾਣ ਤੇ ਪੂਰੀ ਦੁਨੀਆ ਵਿਚ ਸੋਗ ਦੀ ਲਹਿਰ ਹੈ | ਇਨ੍ਹਾਂ ਲੜਕੀਆਂ ਨੂੰ ਸ਼ਰਧਾਂਜਲੀ ਦੇਣ ਲਈ ਜ਼ੀਰਾ ਦੀਆਂ ਸਮੂਹ ਇਨਸਾਫ ਪਸੰਦ ਜਥੇਬੰਦੀਆਂ ਵਲੋਂ ਇਕ ਕੈਂਡਲ ਮਾਰਚ ਕੱਢਿਆ ਗਿਆ ਜੋ ਘੰਟਾ ਘਰ ਚੌਂਕ ਤੋਂ ਸ਼ੁਰੂ ਹੋ ਕੇ ਸ਼ਾਹ ਵਾਲਾ ਰੋਡ ਤੱਕ ਜਾ ਕੇ ਸਮਾਪਤ ਹੋਇਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਅਮਰੀਕਾ ਦੀ ਇਸ ਕਾਰਵਾਈ ਦੀ ਨਿੰਦਿਆ ਕਰਦਿਆਂ ਜੰਗ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਗਈ ਬੁਲਾਰਿਆਂ ਨੇ ਕਿਹਾ ਕਿ ਅਮਰੀਕਾ ਦੀ ਇਸ ਹੈਂਕੜ ਭਰੀ ਕਾਰਵਾਈ ਦੀ ਸਾਰੀ ਦੁਨੀਆ ਵਿਚ ਨਿੰਦਾ ਹੋ ਰਹੀ ਹੈ | ਅੱਜ ਅਮਰੀਕਾ ਅਤੇ ਇਜ਼ਰਾਇਲ ਦੁਨੀਆ ਦੀ ਸਭ ਤੋਂ ਵੱਡੇ ਅੱਤਵਾਦੀ ਸਾਬਤ ਹੋ ਰਹੇ ਹਨ ਜੋ ਬੇਗੁਨਾਹ ਇਨਸਾਨੀਅਤ ਦਾ ਘਾਣ ਕਰ ਰਹੇ ਹਨ | ਉਹਨਾਂ ਯੂ.ਐਨ.ਓ ਤੋਂ ਮੰਗ ਕੀਤੀ ਕਿ ਇਸ ਕਾਰਵਾਈ ਨੂੰ ਆਪਣੇ ਪ੍ਰਭਾਵ ਨਾਲ ਤੁਰੰਤ ਰੋਕਿਆ ਜਾਵੇ ਤਾਂ ਜੋ ਬੇਗੁਨਾਹਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ | ਇਸ ਮੌਕੇ ਕੈਂਡਲ ਮਾਰਚ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਐਗਜੈਕਟਿਵ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਪ੍ਰੀਤਮ ਸਿੰਘ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ, ਸੁਖਦੇਵ ਸਿੰਘ ਬਲਾਕ ਪ੍ਰਧਾਨ, ਜਸਵੰਤ ਸਿੰਘ ਨਾਮਦੇਵ, ਦਲਜੀਤ ਸਿੰਘ ਬੰਬੇ ਵਾਲੇ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਬਲਦੇਵ ਸਿੰਘ ਜ਼ੀਰਾ ਪੰਜਾਬ ਕਿਸਾਨ ਆਗੂ, ਹਰਪ੍ਰੀਤ ਸਿੰਘ ਬੱਬਲੂ ਪ੍ਰਧਾਨ ਹੈਲਪਿੰਗ ਹੈਂਡ ਸੁਸਾਇਟੀ, ਕਾਮਰੇਡ ਨਛੱਤਰ ਸਿੰਘ, ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ, ਮਾਸਟਰ ਮੇਜਰ ਸਿੰਘ, ਕਾਮਰੇਡ ਕੁਲਵੰਤ ਸਿੰਘ,ਗੁਰਚਰਨ ਨੂਰਪੁਰ, ਬਲਵਿੰਦਰ ਸਿੰਘ ਢੰਡੀਆਂ ਕਿਸਾਨ ਆਗੂ, ਤਰਸੇਮ ਸਿੰਘ ਹਰਾਜ ਪ੍ਰਧਾਨ ਟਰੇਡ ਯੂਨੀਅਨ ਕੌਂਸਲ, ਕਵੀਸ਼ਰ ਗੁਰਭਾਗ ਸਿੰਘ ਮਰੂੜ, ਹਰਪ੍ਰੀਤ ਸਿੰਘ ਲੌਂਗੋਦੇਵਾ, ਮੋਹਣ ਸਿੰਘ ਫੇਰੋ ਕੇ, ਗੁਲਾਬ ਸਿੰਘ ਤਲਵੰਡੀ ਜੱਲੇ ਖਾਂ ਪਰਮਜੀਤ ਸਿੰਘ, ਤਰਸੇਮ ਸਿੰਘ ਰੂਪ ਸ਼ਹਿਰੀ ਬਲਾਕ ਪ੍ਰਧਾਨ, ਅੰਗਰੇਜ਼ ਸਿੰਘ ਅਟਵਾਲ, ਬਲਦੇਵ ਰਾਜ ਗਾਦੜੀ ਵਾਲਾ, ਚਰਨਜੀਵ ਨਾਰੰਗ, ਜੁਗਰਾਜ ਸਿੰਘ ਫੇਰੋ ਕੇ, ਪਰਮਿੰਦਰ ਸਿੰਘ ਵੱਡਾ, ਬਚਿੱਤਰ ਸਿੰਘ ਬੱਡਾ ਆਦਿ ਹਾਜ਼ਰ ਸਨ |