08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਦੇਵ ਸਮਾਜ ਕਾਲਜ ਫ਼ਾਰ ਵੁਮੈਨ ਵਿਖੇ ਪ੍ਰੰਪਰਾਗਤ ਇਲਾਜ਼ ਤਹਿਤ ਲਗਾਏ ਅÏਸ਼ਧੀ ਬੂਟੇ

Ad Position 21
No active advertisement
ਅਜੀਤ ਡੈਸਕ 11-03-2026
ਫ਼ਿਰੋਜ਼ਪੁਰ, 10 ਮਾਰਚ(ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਸ਼ਹਿਰ ਦੇ ਬੋਟੈਨੀਕਲ ਗਾਰਡਨ ਵਿਚ ਅÏਸ਼ਧੀ ਪੌਦਿਆਂ ਰਾਹੀਂ ਪਰੰਪਰਾਗਤ ਇਲਾਜ ਵਿਸ਼ੇ ਹੇਠ 'ਰੁੱਖ ਲਗਾਓ' ਪ੍ਰੋਗਰਾਮ ਕਰਵਾਇਆ ਗਿਆ | ਇਹ ਪ੍ਰੋਗਰਾਮ ਐਨ.ਸੀ.ਸੀ. ਵਿੰਗ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਈਕੋ ਕਲੱਬ ਵਲੋਂ ਸਾਂਝੇ ਤੌਰ 'ਤੇ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਗਰੀਨ ਭਾਰਤ 2-ਵੀਕ ਇੰਪੈਕਟ ਚੈਲੈਂਜ ਅਧੀਨ ਆਯੋਜਿਤ ਕੀਤਾ ਗਿਆ | ਕਰਨਲ ਸੁਨੀਲ ਕੁਮਾਰ ਕਮਾਂਡਿੰਗ ਅਫਸਰ 5 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਮੋਗਾ ਵਲੋਂ ਵਿਦਿਆਰਥਣਾਂ ਨੂੰ ਇਹ ਸਮਝਾਇਆ ਗਿਆ ਕਿ ਭਾਰਤੀ ਪਰੰਪਰਾਵਾਂ ਵਿਚ ਪੌਦਿਆਂ ਦਾ ਸਿਹਤ ਸੁਰੱਖਿਆ ਅਤੇ ਵਾਤਾਵਰਨ ਸੰਤੁਲਨ ਲਈ ਕਿੰਨਾ ਮਹੱਤਵਪੂਰਨ ਯੋਗਦਾਨ ਰਿਹਾ ਹੈ | ਇਸ ਪ੍ਰੋਗਰਾਮ ਦੀ ਸ਼ੁਰੂਆਤ ਅÏਸ਼ਧੀ ਪੌਦਿਆਂ ਦੇ ਲਾਭਾਂ ਬਾਰੇ ਸੰਖੇਪ ਜਾਣ-ਪਹਿਚਾਣ ਨਾਲ ਕੀਤੀ ਗਈ | ਕਾਲਜ ਪਿ੍ੰਸੀਪਲ ਡਾ. ਸੰਗੀਤਾ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਸੁਰੱਖਿਆ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਡਾ. (ਲੈਫ਼ਟੀਨੈਂਟ) ਪਰਮਵੀਰ ਕੌਰ, ਐਨ.ਸੀ.ਸੀ. ਅਫ਼ਸਰ ਤੇ ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਡਾ. ਮੋਕਸ਼ੀ ਇੰਚਾਰਜ ਈਕੋ ਕਲੱਬ ਤੇ ਮੁਖੀ ਜੂਆਲੌਜੀ ਵਿਭਾਗ ਨੇ ਵਿਦਿਆਰਥਣਾਂ ਨੂੰ ਤੁਲਸੀ, ਐਲੋਵੀਰਾ, ਨਿੰਮ ਅਤੇ ਗਲੋਅ ਵਰਗੇ ਅÏਸ਼ਧੀ ਪੌਦਿਆਂ ਦੇ ਲਗਾਉਣ ਸੰਬੰਧੀ ਅਤੇ ਸੰਭਾਲ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਐਨ.ਸੀ.ਸੀ. ਕੈਡਿਟਸ, ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਰੁੱਖ ਲਗਾਓ ਮੁਹਿੰਮ ਵਿਚ ਭਾਗ ਲਿਆ ਅਤੇ ਬੋਟੈਨੀਕਲ ਗਾਰਡਨ ਵਿਚ ਅÏਸ਼ਧੀ ਪੌਦੇ ਲਗਾਏ | ਇਸ ਗਤੀਵਿਧੀ ਰਾਹੀਂ ਜਿੱਥੇ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲੀ ਅਤੇ ਵਿਦਿਆਰਥਣਾਂ ਨੂੰ ਕੁਦਰਤ-ਪ੍ਰੇਮੀ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਨਾ ਮਿਲੀ | ਪ੍ਰੋਗਰਾਮ ਦੇ ਅਖੀਰ ਵਿਚ ਹਾਜ਼ਰੀਨ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਵਾਤਾਵਰਨ ਸੰਤੁਲਨ ਕਾਇਮ ਰੱਖਣ ਲਈ ਬਹੁਤ ਜ਼ਰੂਰੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜੜੀ-ਬੂਟੀ ਇਲਾਜ ਦੀ ਪਰੰਪਰਾਗਤ ਜਾਣਕਾਰੀ ਨੂੰ ਸੰਭਾਲ ਕੇ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਈਰਾਨ ਵਿਚ ਮਾਰੀਆਂ ਗਈਆਂ ਸਕੂਲੀ ਵਿਦਿਆਰਥਣਾਂ ਦੀ ਯਾਦ ਵਿਚ ਮੋਮਬੱਤੀ ਮਾਰਚ ਕੱਢਿਆ ਅਗਲੀ ਖ਼ਬਰ ਸਿਵਲ ਸਰਜਨ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਅਤੇ ਐੱਚ.ਪੀ.ਵੀ. ਵੈਕਸੀਨ ਸੰਬੰਧੀ ਸਮੀਖਿਆ ਮੀਟਿੰਗ
Ad Position 24