ਤਲਵੰਡੀ ਭਾਈ, 12 ਮਾਰਚ (ਕੁਲਜਿੰਦਰ ਸਿੰਘ ਗਿੱਲ)-ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਵਲੋਂ 16 ਮਾਰਚ ਨੂੰ ਹਰੀਕੇ ਦੀ ਦਾਣਾ ਮੰਡੀ ਵਿਖੇ ਕੀਤੀ ਜਾਣ ਵਾਲੇ ਸੂਬਾ ਪੱਧਰੀ ਇਕੱਠ ਦੀਆਂ ਤਿਆਰੀਆਂ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ ਦੀ ਇਕੱਤਰਤਾ ਇੱਥੇ ਐਸੋਸੀਏਸ਼ਨ ਦੇ ਦਫਤਰ ਵਿਖੇ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਦੀ ਪ੍ਰਧਾਨਗੀ ਹੇਠ ਹੋਈੇ | ਜਿਸ ਸਥਾਨਿਕ ਆੜ੍ਹਤੀਆਂ ਤੋਂ ਇਲਾਵਾ ਪੇਂਡੂ ਖੇਤਰ ਦੇ ਖ਼ਰੀਦ ਕੇਂਦਰਾਂ ਨਾਲ ਸਬੰਧਿਤ ਆੜ੍ਹਤੀਆਂ ਨੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਲਾਂ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਜੰਟ ਸਿੰਘ ਕਾਲੀਏਵਾਲਾ ਨੇ ਕਿਹਾ ਕਿ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਵਲੋਂ ਸਮੁੱਚੇ ਮਸਲਿਆਂ ਦੇ ਨਿਵਾਰਨ ਲਈ ਆਵਾਜ਼ ਬੁਲੰਦ ਕਰਨ ਵਾਸਤੇ 16 ਮਾਰਚ ਨੂੰ ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਅਤੇ ਇਜਲਾਸ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਮੇਂ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ 100 ਗੱਡੀਆਂ ਦਾ ਕਾਫ਼ਲਾ ਲੈ ਕੇ ਸ਼ਾਮਿਲ ਹੋਇਆ ਜਾਵੇਗਾ | ਜਦਕਿ ਇਸ ਸਮੇਂ ਜ਼ਿਲ੍ਹਾ ਪ੍ਰਧਾਨ ਅੰਮਿ੍ਤ ਲਾਲ ਛਾਬੜਾ ਨੇ ਵੀ ਵਿਚਾਰ ਰੱਖੇ | ਮੀਟਿੰਗ ਸਮੇਂ ਰੂਪ ਲਾਲ ਵੱਤਾ ਸੂਬਾ ਉਪ ਪ੍ਰਧਾਨ, ਜੀਤ ਰਾਮ ਢੱਲ, ਸਤਪਾਲ ਸਿੰਘ ਤਲਵੰਡੀ, ਦੇਸ ਰਾਜ ਆਹੂਜਾ, ਰਛਪਾਲ ਸਿੰਘ ਕਰਮੂਵਾਲ, ਸੁੱਚਪਾਲ ਸਿੰਘ, ਬਲਵਿੰਦਰ ਸਿੰਘ ਢੱਲ, ਜਸਵੀਰ ਸਿੰਘ ਤੂੰਬੜਭੰਨ, ਨਰੇਸ਼ ਢੱਲ, ਜਗਨਾਮਇੰਦਰ ਸਿੰਘ ਘੁੰਮਣ, ਨਿਰਮਲ ਸਿੰਘ ਕਰਮੂਵਾਲਾ, ਦਰਸ਼ਨ ਸਿੰਘ ਖੋਸਾ, ਓਮ ਪ੍ਰਕਾਸ਼ ਚੋਟੀਆਂ, ਸੋਨੂੰ ਗੋਇਲ, ਧਰਮਿੰਦਰ ਗੋਇਲ, ਗੁਰਿੰਦਰ ਕੁਮਾਰ, ਪਰਮਜੀਤ ਸਿੰਘ ਭੰਗਾਲੀ, ਵਿਜੇ ਸਲੂਜਾ, ਦਵਿੰਦਰ ਸ਼ਰਮਾ ਤੋਂ ਇਲਾਵਾ ਹੋਰ ਕਈ ਆੜ੍ਹਤੀਏ ਤੇ ਮੁਨੀਮ ਸ਼ਾਮਿਲ ਸਨ |