26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਆਰ.ਐੱਸ.ਡੀ ਕਾਲਜ ਵਿਖੇ 'ਭਾਰਤੀ ਸੈਨਾ ਵਿਚ ਰੁਜ਼ਗਾਰ ਦੇ ਅਵਸਰ' ਵਿਸ਼ੇ 'ਤੇ ਕਰਵਾਇਆ ਸੈਮੀਨਾਰ

Ad Position 21
No active advertisement
ਅਜੀਤ ਡੈਸਕ 13-03-2026
ਫ਼ਿਰੋਜ਼ਪੁਰ, 12 ਮਾਰਚ (ਗੁਰਿੰਦਰ ਸਿੰਘ)-ਸਥਾਨਕ ਆਰ.ਐਸ.ਡੀ ਕਾਲਜ ਵਿਖੇ 13 ਪੰਜਾਬ ਐਨ.ਸੀ.ਸੀ ਬਟਾਲੀਅਨ ਫਿਰੋਜ਼ਪੁਰ ਯੂਨਿਟ ਵਲੋਂ ਐਨ.ਸੀ.ਸੀ ਕੈਡਿਟਸ ਅਤੇ ਵਿਦਿਆਰਥੀਆਂ ਦੇ ਲਈ ਭਾਰਤੀ ਸੈਨਾ ਵਿਚ ਰੁਜ਼ਗਾਰ ਦੇ ਅਵਸਰ ਵਿਸ਼ੇ 'ਤੇ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ | ਇਸ ਸੈਮੀਨਾਰ ਵਿਚ ਕਰਨਲ ਸੀ.ਐਸ ਸ਼ਰਮਾ (ਸ਼ੋਰੀਆ ਚੱਕਰ), ਕਮਾਂਡਿੰਗ ਅਫਸਰ 13 ਪੰਜਾਬ ਐਨ.ਸੀ.ਸੀ ਬਟਾਲੀਅਨ ਫਿਰੋਜ਼ਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਜਦੋਂ ਕਿ ਕਰਨਲ ਸੰਦੀਪ ਕੁਮਾਰ ਡਾਇਰੈਕਟਰ ਸੈਨਾ ਭਰਤੀ ਦਫਤਰ ਫਿਰੋਜ਼ਪੁਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਕਰਨਲ ਸੰਦੀਪ ਨੇ ਭਾਰਤੀ ਸੈਨਾ ਵਿਚ ਵਿਦਿਆਰਥੀਆਂ ਲਈ ਵੱਖ-ਵੱਖ ਪੱਧਰ 'ਤੇ ਰੁਜ਼ਗਾਰ, ਭਰਤੀ ਪ੍ਰਕਿਰਿਆ ਅਤੇ ਸੈਨਾ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਕਰਨਲ ਸੀ.ਐਸ.ਸ਼ਰਮਾ ਨੇ ਵਿਦਿਆਰਥੀ ਜੀਵਨ ਵਿਚ ਐਨ.ਸੀ.ਸੀ ਦੀ ਅਹਿਮੀਅਤ ਅਤੇ ਭਵਿੱਖ ਵਿਚ ਇਸ ਤੋਂ ਹੋਣ ਵਾਲੇ ਲਾਭ ਬਾਰੇ ਵਿਦਿਆਰਥੀਆਂ ਨੂੰ ਗਿਆਨ ਭਰਪੂਰ ਜਾਣਕਾਰੀ ਦਿੱਤੀ | ਕਾਲਜ ਪਿ੍ੰਸੀਪਲ ਡਾ. ਅਰਾਧਨਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਆਰ.ਐਸ.ਡੀ ਕਾਲਜ ਦੇ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਮੌਕੇ ਸੂਬੇਦਾਰ ਮੇਜਰ ਨਰਿੰਦਰ ਸਿੰਘ, ਸੂਬੇਦਾਰ ਮੇਜਰ ਧਰਮਿੰਦਰ ਸਿੰਘ ਰਾਵਤ, ਡਾ. ਸੰਤੋਸ਼ ਸੇਠੀ, ਡਾ. ਮਨਜੀਤ ਕੌਰ, ਡਾ.ਨਰਿੰਦਰਜੀਤ ਕੌਰ, ਡਾ. ਅਮਨਦੀਪ ਕੌਰ, ਡਾ. ਰਿਚਾ ਆਦਿ ਨੇ ਵੀ ਸ਼ਮੂਲੀਅਤ ਕੀਤੀ | ਕਾਲਜ ਐਨ.ਸੀ.ਸੀ ਯੂਨਿਟ ਦੇ ਏ.ਐਨ.ਓ ਲੈਫ਼ਟੀਨੈਂਟ (ਡਾ.) ਆਜ਼ਾਦਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਬਾਰੇ ਕਾਲਜ ਦੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਤੇ ਉਹਨਾਂ ਦੇ ਭਾਰਤੀ ਸੈਨਾ ਦੇ ਵਿਚ ਵਡਮੁੱਲੇ ਯੋਗਦਾਨ ਬਾਰੇ ਵੀ ਵਿਦਿਆਰਥੀਆਂ ਨੂੰ ਦੱਸਿਆ | ਐਨ.ਸੀ.ਸੀ ਯੂਨਿਟ ਦੇ ਇਸ ਉਪਰਾਲੇ ਨਾਲ ਨੌਜਵਾਨ ਵਿਦਿਆਰਥੀਆਂ ਵਿਚ ਭਾਰਤੀ ਸੈਨਾ ਪ੍ਰਤੀ ਮਾਣ ਅਤੇ ਇਸ ਵਿਚ ਸ਼ਾਮਿਲ ਹੋਣ ਪ੍ਰਤੀ ਅੱਛਾ ਰੁਝਾਨ ਵਿਖਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਪਲਾਸਟਿਕ ਅਤੇ ਪੋਲੀਸਟਰ ਧਾਗੇ ਦੇ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ <br/> ਅਗਲੀ ਖ਼ਬਰ ਕਈ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ
Ad Position 24