26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪਲਾਸਟਿਕ ਅਤੇ ਪੋਲੀਸਟਰ ਧਾਗੇ ਦੇ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 13-03-2026

ਅੰਮਿ੍ਤਸਰ, 12 ਮਾਰਚ (ਸੁਰਿੰਦਰ ਕੋਛੜ)-ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਰਹੀ ਜੰਗ ਕਾਰਨ ਵਿਸ਼ਵ ਆਰਥਿਕ ਵਾਤਾਵਰਨ 'ਚ ਅਸਥਿਰਤਾ ਬਣ ਰਹੀ ਹੈ | ਇਸ ਜੰਗ ਦਾ ਸਿੱਧਾ ਅਤੇ ਅਸਿੱਧਾ ਪ੍ਰਭਾਵ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਦੇ ਵਪਾਰ, ਉਦਯੋਗ ਅਤੇ ਸੈਰ-ਸਪਾਟੇ 'ਤੇ ਸਪਸ਼ਟ ਤੌਰ 'ਤੇ ਵਿਖਾਈ ਦੇ ਰਿਹਾ ਹੈ | ਵਿਸ਼ਵ ਯੁੱਧ ਦੀ ਸਥਿਤੀ ਕੌਮਾਂਤਰੀ ਬਾਜ਼ਾਰਾਂ 'ਚ ਮਹੱਤਵਪੂਰਨ ਅਸਥਿਰਤਾ ਪੈਦਾ ਕਰ ਰਹੀ ਹੈ | ਜਿਸ ਨਾਲ ਬਾਜ਼ਾਰ ਅਸਥਿਰਤਾ ਤੇ ਵਪਾਰ ਅਨਿਸ਼ਚਿਤਤਾ ਵਲ ਵਧ ਰਿਹਾ ਹੈ | ਖਾੜੀ ਦੇਸ਼ਾਂ ਵਿਚਾਲੇ ਜੰਗ ਕਾਰਨ ਬਣੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਕਰਨ 'ਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸਕੱਤਰ ਸਮੀਰ ਜੈਨ ਨੇ 'ਅਜੀਤ' ਨੂੰ ਦੱਸਿਆ ਕਿ ਜੰਗਾਂ ਨਾਲ ਪੈਦਾ ਹੋਏ ਮਾਹੌਲ ਨਾਲ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਲਈ ਭਵਿੱਖ ਦੀਆਂ ਵਪਾਰਕ ਯੋਜਨਾਵਾਂ ਬਣਾਉਣਾ ਮੁਸ਼ਕਿਲ ਹੋ ਗਿਆ ਹੈ ਅਤੇ ਇਸ ਨਾਲ ਨਿਵੇਸ਼ ਸਥਿਤੀ ਵੀ ਪ੍ਰਭਾਵਿਤ ਹੋ ਰਹੀ ਹੈ | ਵਧਦੀ ਊਰਜਾ, ਕੱਚੇ ਮਾਲ ਅਤੇ ਆਵਾਜਾਈ ਦੀਆਂ ਲਾਗਤਾਂ ਦੇ ਕਾਰਨ ਨੇੜਲੇ ਭਵਿੱਖ 'ਚ ਮਹਿੰਗਾਈ ਵਧਣ ਦੀ ਉਮੀਦ ਹੈ, ਜਿਸ ਦਾ ਸਿੱਧਾ ਪ੍ਰਭਾਵ ਆਮ ਲੋਕਾਂ ਦੇ ਜੀਵਨ ਅਤੇ ਵਪਾਰਕ ਗਤੀਵਿਧੀਆਂ 'ਤੇ ਪਵੇਗਾ | ਜੈਨ ਨੇ ਕਿਹਾ ਕਿ ਯੁੱਧ ਦੇ ਕਾਰਨ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਇਸ ਦਾ ਸਿੱਧਾ ਅਸਰ ਭਾਰਤ 'ਚ ਪੈਟਰੋਲੀਅਮ ਉਤਪਾਦਾਂ ਦੀ ਲਾਗਤ 'ਤੇ ਪੈ ਰਿਹਾ ਹੈ | ਹਾਲਾਂਕਿ ਸਰਕਾਰ ਨੇ ਅਜੇ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਹੈ, ਪਰ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਉਦਯੋਗਾਂ ਦੀ ਉਤਪਾਦਨ ਲਾਗਤ ਨੂੰ ਲਗਾਤਾਰ ਵਧਾ ਰਹੀਆਂ ਹਨ | ਉਨ੍ਹਾਂ ਨੇ ਕਿਹਾ ਕਿ ਪੈਟਰੋ ਕੈਮੀਕਲ ਆਧਾਰਿਤ ਕੱਚੇ ਮਾਲ ਦੀਆਂ ਕੀਮਤਾਂ 'ਚ ਅਚਾਨਕ ਵਾਧੇ ਨਾਲ ਪਲਾਸਟਿਕ ਅਤੇ ਪੋਲੀਸਟਰ ਧਾਗੇ ਦੇ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ | ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਉਤਪਾਦਨ ਲਾਗਤਾਂ 'ਚ ਕਾਫ਼ੀ ਵਾਧਾ ਕਰ ਰਹੀਆਂ ਹਨ, ਜਿਸ ਨਾਲ ਛੋਟੇ ਅਤੇ ਦਰਮਿਆਨੇ ਆਕਾਰ ਦੇ ਉਦਯੋਗਾਂ ਲਈ ਉਤਪਾਦਨ ਜਾਰੀ ਰੱਖਣਾ ਮੁਸ਼ਕਿਲ ਹੋ ਰਿਹਾ ਹੈ | ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਅਤੇ ਊਰਜਾ ਦੀਆਂ ਲਾਗਤਾਂ ਬਹੁਤ ਸਾਰੀਆਂ ਉਦਯੋਗਿਕ ਇਕਾਈਆਂ ਨੂੰ ਉਤਪਾਦਨ ਘਟਾਉਣ ਲਈ ਮਜਬੂਰ ਕਰ ਰਹੀਆਂ ਹਨ | ਇਹ ਸਭ ਉਦਯੋਗਾਂ ਦੀ ਮੁਕਾਬਲੇਬਾਜ਼ੀ 'ਤੇ ਮਾੜਾ ਪ੍ਰਭਾਵ ਪਾ ਰਿਹਾ ਹੈ ਅਤੇ ਉਦਯੋਗਿਕ ਵਿਕਾਸ ਨੂੰ ਹੌਲੀ ਕਰ ਸਕਦਾ ਹੈ | ਕੱਚੇ ਮਾਲ, ਊਰਜਾ ਅਤੇ ਆਵਾਜਾਈ ਦੀਆਂ ਲਾਗਤਾਂ 'ਚ ਵਾਧਾ ਤਿਆਰ ਉਤਪਾਦਾਂ ਦੀਆਂ ਕੀਮਤਾਂ ਨੂੰ ਵਧਾਉਣ ਲਈ ਮਜਬੂਰ ਕਰ ਰਿਹਾ ਹੈ | ਇਸ ਦੇ ਨਤੀਜੇ ਵਜੋਂ ਬਾਜ਼ਾਰ 'ਚ ਮਹਿੰਗਾਈ ਦਾ ਦਬਾਅ ਵਧ ਰਿਹਾ ਹੈ ਅਤੇ ਖਪਤਕਾਰਾਂ ਦੀ ਖ਼ਰੀਦ ਸ਼ਕਤੀ 'ਤੇ ਅਸਰ ਪੈ ਰਿਹਾ ਹੈ | ਖਾੜੀ ਦੇਸ਼ਾਂ ਦੀ ਜੰਗ ਦੌਰਾਨ ਵਪਾਰਕ ਅਦਾਰਿਆਂ 'ਚ ਵਰਤੇ ਜਾਣ ਵਾਲੇ ਐੱਲ. ਪੀ. ਜੀ. ਸਿਲੰਡਰਾਂ ਦੀ ਸਪਲਾਈ 'ਚ ਕਮੀ ਹੈ | ਸਰਕਾਰ ਦਾ ਵੀ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਵਿਚ ਲਗਭਗ 10,000 ਵਿਆਹ ਹੋਣੇ ਹਨ | ਸੂਬੇ ਦੀਆਂ ਵੱਖ-ਵੱਖ ਕਾਰੋਬਾਰੀ ਜਥੇਬੰਦੀਆਂ ਨੇ ਕੇਂਦਰ ਸਰਕਾਰ ਨੂੰ ਵਪਾਰ ਅਤੇ ਉਦਯੋਗ ਨੂੰ ਰਾਹਤ ਪ੍ਰਦਾਨ ਕਰਨ ਲਈ ਤੁਰੰਤ ਅਤੇ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਅਰਥਚਾਰੇ ਨੂੰ ਵੀ ਲੱਗਣ ਲੱਗਾ ਮੱਧ ਪੂਰਬ ਵਿਚ ਚੱਲ ਰਹੇ ਯੁੱਧ ਦਾ ਸੇਕ <br/> ਅਗਲੀ ਖ਼ਬਰ ਆਰ.ਐੱਸ.ਡੀ ਕਾਲਜ ਵਿਖੇ 'ਭਾਰਤੀ ਸੈਨਾ ਵਿਚ ਰੁਜ਼ਗਾਰ ਦੇ ਅਵਸਰ' ਵਿਸ਼ੇ 'ਤੇ ਕਰਵਾਇਆ ਸੈਮੀਨਾਰ
Ad Position 24