26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਕਲਰਕ ਵਿੰਗ ਦੀ ਨਵੀਂ ਕਮੇਟੀ ਗਠਿਤ • ਬਲਜੀਤ ਸਿੰਘ ਬਣੇ ਕਲਰਕ ਵਿੰਗ ਦੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 13-03-2026
ਫਿਰੋਜ਼ਪੁਰ, 12 ਮਾਰਚ (ਰਾਕੇਸ਼ ਚਾਵਲਾ)-ਅੱਜ ਫਿਰੋਜ਼ਪੁਰ ਵਿਖੇ ਸਮੂਹ ਕਲਰਕ ਭਾਈਚਾਰੇ ਵਿਚ ਉਸ ਸਮੇਂ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਲਰਕ ਵਿੰਗ ਦੀ ਨਵੀਂ ਕਮੇਟੀ ਦੀ ਅਧਿਕਾਰਤ ਤੌਰ 'ਤੇ ਚੋਣ ਕੀਤੀ ਗਈ | ਇਸ ਖ਼ੁਸ਼ੀ ਦੇ ਮੌਕੇ 'ਤੇ ਸਮੂਹ ਕਲਰਕ ਵੀਰਾਂ ਨੇ ਇਕੱਠੇ ਹੋ ਕੇ ਨਵ-ਨਿਯੁਕਤ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਫੁੱਲਾਂ ਦੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ | ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਸਰਬਸੰਮਤੀ ਨਾਲ ਨਵੀਂ ਟੀਮ ਦੀ ਚੋਣ ਕੀਤੀ ਗਈ ਹੈ | ਜਿਸ ਵਿਚ ਪ੍ਰਧਾਨ ਬਲਜੀਤ ਸਿੰਘ, ਵਾਈਸ ਪ੍ਰਧਾਨ ਰੋਹਿਤਪ੍ਰੀਤ ਸਿੰਘ, ਸੈਕਟਰੀ ਭਾਨੂੰ ਪ੍ਰਤਾਪ ਸਿੰਘ, ਸਕੱਤਰ ਅਮਰਜੀਤ ਸਿੰਘ, ਜੁਆਇੰਟ ਸਕੱਤਰ ਦੀਪਕ ਘਾਰੂ, ਕੈਸ਼ੀਅਰ ਕਮਲ ਕਿਸ਼ੋਰ, ਏਜੰਡਾ ਸੈਕਟਰੀ ਲਵਪ੍ਰੀਤ ਸਿੰਘ, ਜੁਆਇੰਟ ਕੈਸ਼ੀਅਰ ਵਿਸ਼ਾਲ ਸਿੰਘ ਚੁਣੇ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਨਵਨੀਤ ਕੌਰ ਵਕੀਲ, ਪਸਰੀਜਾ ਵਕੀਲ, ਰਾਹੁਲ ਮਧੋਕ ਵਕੀਲ, ਮੈਡਮ ਸੁਖਮਨਪ੍ਰੀਤ ਕੌਰ ਅਤੇ ਮੈਡਮ ਸਾਕਸ਼ੀ ਹਾਜ਼ਰ ਸਨ | ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਪ੍ਰਧਾਨ, ਸੁਰਿੰਦਰ ਸਿੰਘ ਬਜਾਜ, ਸਾਹਿਲ ਹਾਂਡਾ ਸੈਕਟਰੀ, ਸੁਖਦੇਵ ਰਾਜ, ਰਣਜੀਤ ਸਿੰਘ, ਗੁਰਦੇਵ ਸਿੰਘ, ਸੁਨੀਲ ਆਨੰਦ, ਜੁਗਰਾਜ ਸਿੰਘ, ਗੁਰਦੇਵ ਲੱਲ੍ਹੇ ਅਤੇ ਲਵਪ੍ਰੀਤ ਸਿੰਘ ਨੇ ਵੀ ਨਵੀਂ ਕਮੇਟੀ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਹਲਕਾ ਫਿਰੋਜ਼ਪੁਰ ਦਿਹਾਤੀ ਵਿਚ ਵੋਟਰ ਸੂਚੀਆਂ ਸੰਬੰਧੀ ਵਰਕਰਾਂ ਨੂੰ ਦਿੱਤੀ ਟਰੇਨਿੰਗ •2027 ਚੋਣਾਂ ਲਈ ਕਾਂਗਰਸ ਹੋਈ ਸ... ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼- ਸ਼ੇਰ ਸਿੰਘ ਸੰਧੂ ਬਸਤੀ ਭਾਗ ਸਿੰਘ
Ad Position 24