1.26 ਗਰਾਮ ਹੈਰੋਇਨ ਸਮੇਤ ਕਾਬੂ
ਅਜੀਤ ਡੈਸਕ
28-03-2026
ਮੱਲਾਂਵਾਲਾ, 27 ਮਾਰਚ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਥਾਣਾ ਆਰਿਫ਼ ਕੇ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਸ਼ੇ ਦਾ ਸੇਵਨ ਕਰਨ ਤੇ ਨਸ਼ਾ ਬਰਾਮਦ ਹੋਣ 'ਤੇ ਗਿ੍ਫ਼ਤਾਰ ਕੀਤਾ ਗਿਆ ਹੈ | ਐੱਸ.ਆਈ. ਗੁਰਵਿੰਦਰ ਸਿੰਘ ਅਨੁਸਾਰ ਜਦ ਉਹ ਪੁਲਿਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਦਾਣਾ ਮੰਡੀ ਆਰਿਫ਼ ਕੇ ਵਿਚ ਪੁੱਜੇ ਤਾਂ ਦਾਣਾ ਮੰਡੀ ਵਿਚ ਇਕ ਨੌਜਵਾਨ ਦਿਖਾਈ ਦਿੱਤਾ | ਜਿਸ ਨੇ ਆਪਣੇ ਮੂੰਹ ਵਿਚ ਕੋਈ ਪਾਈਪ ਨੁਮਾ ਚੀਜ਼ ਪਾਈ ਹੋਈ ਸੀ ਅਤੇ ਇਕ ਹੱਥ ਵਿਚ ਸਿਲਵਰ ਪੇਪਰ ਫੜਿਆ ਹੋਇਆ ਸੀ, ਦੂਸਰੇ ਹੱਥ ਵਿਚ ਲਾਈਟਰ ਨਾਲ ਅੱਗ ਜਲਾ ਕੇ ਸਿਲਵਰ ਪੇਪਰ ਉੱਤੇ ਪਾਈਪ ਨੁਮਾ ਚੀਜ਼ ਨਾਲ ਕੋਈ ਨਸ਼ੀਲੀ ਵਸਤੂ ਦਾ ਸੇਵਨ ਕਰ ਰਿਹਾ ਸੀ | ਜਿਸ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 1.26 ਗਰਾਮ ਹੈਰੋਇਨ ਬਰਾਮਦ ਹੋਈ | ਮੁਲਜ਼ਮ ਦੀ ਪਛਾਣ ਗੁਰਵਿੰਦਰ ਉਰਫ਼ ਮਾਲੀ ਪੁੱਤਰ ਸੁੱਖਾ ਵਾਸੀ ਪਿੰਡ ਹਸਤੀ ਵਾਲਾ ਵਜੋਂ ਹੋਈ ਹੈ, ਖ਼ਿਲਾਫ਼ ਥਾਣਾ ਆਰਿਫ਼ ਕੇ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ |