ਮੱਲਾਂਵਾਲਾ, 3 ਅਪ੍ਰੈਲ (ਬਲਬੀਰ ਸਿੰਘ ਜੋਸਨ)-ਖ਼ਾਲਸਾ ਪੰਥ ਦੇ ਸਾਜਣਾ ਦਿਵਸ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਅਤੇ ਅੰਮਿ੍ਤ ਸੰਚਾਰ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਭਾਗੋ ਕੇ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਗਏ | ਇਸ ਪਵਿੱਤਰ ਮੌਕੇ ਦੌਰਾਨ 73 ਪ੍ਰਾਣੀਆਂ ਨੇ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣੇ | ਗੁਰਮਤਿ ਪ੍ਰਚਾਰ ਜਥਾ ਅਤੇ ਸਹਿਜ ਪਾਠ ਸੰਸਥਾ ਵਲੋਂ ਲਗਾਤਾਰ 10 ਦਿਨਾਂ ਤੱਕ ਵੱਖ-ਵੱਖ ਪਿੰਡਾਂ ਵਲਟੋਹਾ, ਲੌਹਕਾ, ਅਲੀਪੁਰ, ਖੋਸਾ ਦਲ ਸਿੰਘ, ਵਰਪਾਲ, ਭਾਗੋ ਕੇ, ਸੁਧਾਰਾਂ, ਮਨੋਂ ਚਾਹਲ, ਨਾਰੰਗ ਸਿੰਘ ਵਾਲਾ ਅਤੇ ਅਲੀਵਾਲ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ | ਇਨ੍ਹਾਂ ਸਮਾਗਮਾਂ ਦੌਰਾਨ ਸਿਮਰਨ, ਗੁਰਮਤਿ ਵਿਚਾਰਾਂ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਰੂਹਾਨੀ ਅਨੰਦ ਬਖ਼ਸ਼ਿਆ ਗਿਆ | ਗੁਰਮਤਿ ਪ੍ਰਚਾਰ ਜਥਾ ਦੇ ਮੁਖੀ ਭਾਈ ਬਲਕਾਰ ਸਿੰਘ ਇਲਮਾਂ ਵਾਲਾ ਅਤੇ ਭਾਈ ਬਲਵਿੰਦਰ ਸਿੰਘ ਸਾਰਾ ਵਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ | ਢਾਡੀ ਜਥਾ ਰਣਜੀਤ ਸਿੰਘ ਸਾਰਾ ਦੇ ਜੱਥੇ ਵਲੋਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਅੰਤ ਵਿਚ ਸਮੂਹ ਨਗਰ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਗ੍ਰੰਥੀ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਮਾਗਮ ਸਫਲਤਾਪੂਰਵਕ ਸੰਪੰਨ ਹੋਏ ਹਨ |