06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਡਿਪਟੀ ਡਾਇਰੈਕਟਰ ਡਾ. ਸੰਦੀਪ ਗੁਪਤਾ ਦਾ ਸੇਵਾ ਮੁਕਤੀ 'ਤੇ ਕੀਤਾ ਵਿਸ਼ੇਸ਼ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਮੁੱਦਕੀ, 3 ਅਪ੍ਰੈਲ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੇ ਵਸਨੀਕ ਅਤੇ ਪਸ਼ੂ ਪਾਲਨ ਵਿਭਾਗ ਵਿਚ ਲੰਮੇ ਸਮੇਂ ਤੋਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਡਾ. ਸੰਦੀਪ ਸਿੰਘ ਰੱਖੇ ਗਏ ਸਮਾਗਮ ਦੌਰਾਨ ਵਧੀਆ ਸੇਵਾਵਾਂ ਬਦਲੇ ਉਨ੍ਹਾਂ ਦਾ ਸ਼ਾਨਦਾਰ ਤਰੀਕੇ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ | ਡਾ. ਜਸਵਿੰਦਰ ਮਹਿਤੋ ਏ.ਡੀ ਨੇ ਦੱਸਿਆ ਕਿ ਡਾ. ਸੰਦੀਪ ਗੁਪਤਾ ਨੇ ਆਪਣੀ 34 ਸਾਲਾਂ ਦੀ ਸੇਵਾ ਦੌਰਾਨ ਪਸ਼ੂ ਪਾਲਕਾਂ ਅਤੇ ਮਹਿਕਮੇ ਵਿਚ ਰਹਿੰਦਿਆਂ ਪੁਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਸੇਵਾ ਨਿਭਾਈ | ਇਸ ਲੰਮੇ ਸਮੇਂ ਦੌਰਾਨ ਉਨ੍ਹਾਂ ਪੰਜਾਬ ਦੇ ਵੱਖ-ਵੱਖ ਜਿਲਿ੍ਹਆਂ ਵਿਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ | ਅੱਜ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ 'ਤੇ ਸਰਕਾਰੀ ਬਰੀਡਿੰਗ ਫਾਰਮ ਮੱਤੇਵਾੜਾ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਡਾ. ਜਸਵਿੰਦਰ ਸਿੰਘ ਮਹਿਤੋ ਏ.ਡੀ., ਡਾ. ਮਨਜੋਤ ਵੀ.ਓ, ਵਿਜੇ ਕੁਮਾਰ ਵੀ.ਆਈ, ਸੁਰਿੰਦਰ ਪਾਲ ਵੀ.ਓ, ਸਾਜਨਪ੍ਰੀਤ , ਰਾਜੀਵ ਬੇਦੀ, ਵਿੱਕੀ, ਗੁਰਪਿਦੰਰ ਸਿੰਘ ਹਾਜ਼ਰ ਸਨ | ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆਂ ਕਿ ਡਾ. ਗੁਪਤਾ ਨੇ ਆਪਣੇ ਸੇਵਾ ਕਾਲ ਦੌਰਾਨ ਪਸ਼ੂਆਂ ਦੀ ਸੰਭਾਲ ਲਈ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤਾ | ਅੰਤ ਵਿਚ ਡਾ. ਸੰਦੀਪ ਗੁਪਤਾ ਨੇ ਪਸ਼ੂ ਪਾਲਨ ਵਿਭਾਗ ਦੇ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਪੰਜਾਬ ਹੈੱਡਕੁਆਟਰ 'ਤੇ ਹਮਲਾ ਪੰਜਾਬ ਸਰਕਾਰ ਦੀ ਸੁਰੱਖਿਆ 'ਤੇ ਵੱਡਾ ਸਵਾਲ - ਦੀਪਕ ਸ਼ਰਮਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਭਾਗੋ ਕੇ 'ਚ ਖ਼ਾਲਸਾ ਸਾਜਣਾ ਦਿਵਸ ਮੌਕੇ ਗੁਰਮਤਿ ਸਮਾਗਮ ਕਰਵਾਇਆ
Ad Position 24