24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡ ਨਿਆਜੀਆਂ ਵਿਚ ਮੀਟਿੰਗ ਕੱਲ੍ਹ ਦੇ ਐਸ.ਐਸ.ਪੀ .ਦਫ਼ਤਰ ਮੂਹਰੇ ਧਰਨੇ ਲਈ ਕੀਤਾ ਲਾਮਬੰਦ

Ad Position 21
No active advertisement
ਅਜੀਤ ਡੈਸਕ 06-04-2026

ਮਮਦੋਟ, 5 ਅਪ੍ਰੈਲ(ਸੁਖਦੇਵ ਸਿੰਘ ਸੰਗਮ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਮਮਦੋਟ ਅਤੇ ਝੋਕ ਟਹਿਲ ਸਿੰਘ ਵਾਲਾ ਜ਼ੋਨਾਂ ਦੀ ਮੀਟਿੰਗ ਬਲਾਕ ਦੇ ਪਿੰਡ ਨਿਆਜੀਆਂ ਵਿਖੇ ਪ੍ਰਧਾਨ ਮੰਗਲ ਸਿੰਘ ਸਵਾਈ ਕੇ ਦੀ ਅਗਵਾਈ ਹੇਠ ਕੀਤੀ ਗਈ | ਇਸ ਸਬੰਧੀ ਪ੍ਰਧਾਨ ਨੇ ਦੱਸਿਆ ਕਿ ਜਥੇਬੰਦੀ ਦੁਆਰਾ ਕਿਸਾਨਾਂ ਦੇ ਚਿਰਾਂ ਤੋਂ ਲਟਕਦੇ ਆ ਰਹੇ ਪੁਲਿਸ ਵਿਭਾਗ ਨਾਲ ਸੰਬੰਧਿਤ ਮਸਲਿਆਂ ਦੇ ਹੱਲ ਲਈ 7 ਅਪ੍ਰੈਲ ਨੂੰ ਐਸ.ਐਸ.ਪੀ. ਦਫ਼ਤਰ ਫਿਰੋਜ਼ਪੁਰ ਮੂਹਰੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਦੀ ਰੂਪ ਰੇਖਾ ਅਤੇ ਤਿਆਰੀਆਂ ਸਬੰਧੀ ਮੀਟਿੰਗਾਂ ਕੀਤੀਆਂ ਗਈਆਂ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਜਥੇਬੰਦੀ ਵਲੋਂ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ, ਗੁਰਬਖ਼ਸ਼ ਸਿੰਘ, ਪਰਮਿੰਦਰ ਸਿੰਘ ਸੰਧੂ, ਗੁਰਨਾਮ ਸਿੰਘ, ਗੁਰਦਿਆਲ ਸਿੰਘ ਟਿੱਬੀ, ਰਾਜਿੰਦਰ ਸਿੰਘ ਫੁੱਲਰਵਨ, ਜੋਗਾ ਸਿੰਘ ਬੈਰਕਾਂ, ਫੁੰਮਣ ਸਿੰਘ ਅਤੇ ਹਰਨਾਮ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ 'ਪੰਜਾਬ ਬਚਾਓ ਮੁਹਿੰਮ' ਨੇ ਵਿਰੋਧੀਆਂ ਦੀ ਉਡਾਈ ਨੀਂਦ- ਗੁਰਾਇਆ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਇਕੱਲੀ ਬੀਬੀ ਨੂੰ ਪਾਕਿਸਤਾਨ ਯਾਤਰਾ 'ਤੇ ਨਾ ਭੇਜਣ ਵਾਲਾ ਫ਼ੈਸਲਾ ਵਾਪਸ ਲਵੇ-ਮੱਲੇਵਾਲਾ
Ad Position 24