25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮਰੀਜ਼ਾਂ ਲਈ ਉਮੀਦ ਦੀ ਕਿਰਨ ਬਣੇ ਐਮ.ਡੀ. ਮੈਡੀਸਨ ਡਾ. ਸੁਬੀਨ ਇੰਦਰ ਕੌਰ ਸਿਵਲ ਹਸਪਤਾਲ ਅਬੋਹਰ ਵਿਖੇ ਦੇ ਰਹੇ ਹਨ ਸ਼ਾਨਦਾਰ ਸੇਵਾਵਾਂ

Ad Position 21
No active advertisement
ਅਜੀਤ ਡੈਸਕ 06-04-2026
ਅਬੋਹਰ, 5 ਅਪ੍ਰੈਲ (ਵਿਵੇਕ ਹੂੜੀਆ)-ਸਿਵਲ ਹਸਪਤਾਲ ਅਬੋਹਰ ਵਿਖੇ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਐਮ.ਡੀ.ਮੈਡੀਸਨ ਡਾਕਟਰ ਸੁਬੀਨ ਇੰਦਰ ਕੌਰ ਇਲਾਕੇ ਦੇ ਮਰੀਜ਼ਾਂ ਲਈ ਇਕ ਵੱਡੀ ਰਾਹਤ ਬਣ ਕੇ ਉੱਭਰੇ ਹਨ | ਹਸਪਤਾਲ ਵਿਚ ਸ਼ੂਗਰ, ਬੀ.ਪੀ., ਸਾਹ ਦੀਆਂ ਬਿਮਾਰੀਆਂ ਅਤੇ ਦਿਲ ਦੇ ਰੋਗਾਂ ਨਾਲ ਪੀੜਤ ਮਰੀਜ਼ਾਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਡਾ.ਸੁਬੀਨ ਦੀ ਨਿਯੁਕਤੀ ਕਾਫ਼ੀ ਅਹਿਮ ਸਾਬਤ ਹੋ ਰਹੀ ਹੈ | ਅੰਕੜਿਆਂ ਅਨੁਸਾਰ ਪਿਛਲੇ ਤਿੰਨ ਮਹੀਨਿਆਂ ਦੌਰਾਨ ਹਸਪਤਾਲ ਆਏ ਲਗਭਗ 40 ਹਜ਼ਾਰ ਮਰੀਜ਼ਾਂ ਵਿਚੋਂ ਇਕ ਚੌਥਾਈ ਮਰੀਜ਼ਾਂ ਦੀ ਜਾਂਚ ਇਕੱਲੇ ਮੈਡੀਸਨ ਵਿਭਾਗ ਵਲੋਂ ਕੀਤੀ ਗਈ ਹੈ | ਡਾ.ਸੁਬੀਨ ਨੇ ਦੱਸਿਆ ਕਿ ਉਹ ਸਿਵਲ ਸਰਜਨ ਡਾ.ਕਵਿਤਾ ਸਿੰਘ ਅਤੇ ਐੱਸ. ਐਮ. ਓ. ਡਾ.ਸੁਰੇਸ਼ ਕੰਬੋਜ ਦੀ ਅਗਵਾਈ ਹੇਠ ਹਾਈ ਬਲੱਡ ਪ੍ਰੈਸ਼ਰ, ਥਾਇਰਾਇਡ, ਕਿਡਨੀ, ਲੀਵਰ ਅਤੇ ਕਾਲਾ ਪੀਲੀਆ ਵਰਗੀਆਂ ਗੰਭੀਰ ਬਿਮਾਰੀਆਂ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ | ਉਨ੍ਹਾਂ ਚਿੰਤਾ ਪ੍ਰਗਟਾਈ ਕਿ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਕਾਰਨ ਮਰੀਜ਼ ਮਾਹਿਰ ਡਾਕਟਰ ਦੀ ਸਲਾਹ ਤੋਂ ਬਿਨਾਂ ਹੀ ਦਵਾਈਆਂ ਲੈ ਕੇ ਆਪਣੀ ਤਕਲੀਫ਼ ਵਧਾ ਲੈਂਦੇ ਹਨ | ਡਾ.ਸੁਬੀਨ ਅਨੁਸਾਰ ਜੰਕ ਫੂਡ ਦੀ ਵਰਤੋਂ, ਮੈਦੇ ਵਾਲੀਆਂ ਚੀਜ਼ਾਂ ਅਤੇ ਸਰੀਰਕ ਗਤੀਵਿਧੀਆਂ ਦੀ ਕਮੀ ਇਨ੍ਹਾਂ ਬਿਮਾਰੀਆਂ ਦਾ ਮੁੱਖ ਕਾਰਨ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੌਸ਼ਟਿਕ ਖ਼ੁਰਾਕ ਦੇ ਨਾਲ-ਨਾਲ ਕਸਰਤ, ਯੋਗਾ, ਸੈਰ ਅਤੇ ਸਾਈਕਲਿੰਗ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ | ਡਾ.ਸੁਬੀਨ ਦੇ ਆਉਣ ਨਾਲ ਹਸਪਤਾਲ ਵਿਚ ਆਉਣ ਵਾਲੀਆਂ ਉੱਚ ਜੋਖ਼ਮ ਵਾਲੀਆਂ ਗਰਭਵਤੀ ਅÏਰਤਾਂ ਨੂੰ ਦੁੱਗਣਾ ਫ਼ਾਇਦਾ ਹੋ ਰਿਹਾ ਹੈ | ਹਰੇਕ ਮਹੀਨੇ ਦੀ 9 ਅਤੇ 23 ਤਾਰੀਖ਼ ਨੂੰ ਲੱਗਣ ਵਾਲੇ ਵਿਸ਼ੇਸ਼ ਕੈਂਪਾਂ ਦੌਰਾਨ ਉਹ ਖ਼ੁਦ ਇਨ੍ਹਾਂ ਅÏਰਤਾਂ ਦਾ ਚੈੱਕਅਪ ਕਰਦੇ ਹਨ | ਉਨ੍ਹਾਂ ਦੱਸਿਆ ਕਿ ਉਹ ਅਬੋਹਰ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਪੂਰੀ ਤਰ੍ਹਾਂ ਸਮਰਪਿਤ ਹਨ |
Ad Position 22
No active advertisement
ਪਿਛਲੀ ਖ਼ਬਰ ਜਮਹੂਰੀ ਕਿਸਾਨ ਸਭਾ ਵਲੋਂ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ ਦੀ ਭਰਪਾਈ ਬਿਨਾਂ ਭੇਦਭਾਵ ਦੇਣ ਦੀ ਕੀਤੀ ਮੰ... ਅਗਲੀ ਖ਼ਬਰ ਮੀਂਹ ਤੇ ਗੜੇਮਾਰੀ ਕਾਰਨ ਬਰਬਾਦ ਹੋਈਆਂ ਫ਼ਸਲਾਂ ਦਾ ਤੁਰੰਤ ਮੁਆਵਜ਼ਾ ਦੇਵੇ ਸਰਕਾਰ-ਕੰਵਲ ਕਾਲੜਾ
Ad Position 24