26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮੁੱਖ ਮੰਤਰੀ ਦੀ ਜੈਤੋ ਰੈਲੀ ਤੋਂ ਪਹਿਲਾਂ ਫ਼ਰੀਦਕੋਟ ਪੁਲਿਸ ਨੇ 1158 ਸਹਾਇਕ ਪ੍ਰੋਫੈਸਰਾਂ ਨੂੰ ਥਾਣੇ ਡੱਕਿਆ ਤੇ ਘਰਾਂ 'ਚ ਕੀਤਾ ਨਜ਼ਰਬੰਦ

Ad Position 21
No active advertisement
ਅਜੀਤ ਡੈਸਕ 06-04-2026
ਜਲਾਲਾਬਾਦ, 5 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ)-ਫ਼ਰੀਦਕੋਟ ਪੁਲਿਸ ਪ੍ਰਸ਼ਾਸਨ ਨੇ ਸਵੇਰੇ ਮੂੰਹ ਹਨੇਰੇ ਹੀ 4 ਵਜੇ ਦੇ ਕਰੀਬ 1158 ਭਰਤੀ ਅਧੀਨ ਨਿਯੁਕਤ ਹੋਏ ਬਰਜਿੰਦਰਾ ਕਾਲਜ ਫ਼ਰੀਦਕੋਟ ਦੇ ਪ੍ਰੋਫ਼ੈਸਰਾਂ ਨੂੰ ਘਰਾਂ ਵਿਚੋਂ ਜਬਰੀ ਚੁੱਕ ਕੇ ਥਾਣੇ ਡੱਕ ਦਿੱਤਾ | ਪ੍ਰੋਫੈਸਰ ਸ਼ਮਸ਼ੇਰ ਗਿੱਲ ਨੂੰ ਘਰ ਹੀ ਪੁਲਿਸ ਪੈਰਾ ਬਿਠਾ ਕੇ ਨਜ਼ਰਬੰਦ ਕਰ ਲਿਆ ਗਿਆ | ਗੌਰਤਲਬ ਹੈ ਕਿ ਕੱਲ੍ਹ ਜੈਤੋ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਰੈਲੀ ਕਰ ਰਹੇ ਸਨ | ਪੁਲਿਸ ਪ੍ਰਸ਼ਾਸਨ ਨੂੰ ਇਹ ਡਰ ਸੀ ਕਿ ਕਿਤੇ 1158 ਸਹਾਇਕ ਪ੍ਰੋਫ਼ੈਸਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੈਲੀ ਵਿਚ ਨਾ ਪਹੁੰਚ ਜਾਣ | ਪ੍ਰੋਫ਼ੈਸਰ ਹਿਮਾਂਸ਼ੂ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਦੇ ਕਰੀਬ ਪੁਲਿਸ ਦੀ ਧਾੜ ਇਸ ਤਰ੍ਹਾਂ ਉਨ੍ਹਾਂ ਦੇ ਘਰ ਪਹੁੰਚੀ ਜਿਵੇਂ ਕਿ ਉਹ ਕੋਈ ਅਪਰਾਧੀ ਨੂੰ ਲੈਣ ਆਏ ਹੋਣ | ਉਨ੍ਹਾਂ ਦੀ ਅੱਜ ਇੱਕ ਵਿਭਾਗੀ ਇਮਤਿਹਾਨ ਵਿਚ ਡਿਊਟੀ ਲੱਗੀ ਹੋਈ ਸੀ ਅਤੇ 1158 ਫ਼ਰੰਟ ਵਲੋਂ ਮੁੱਖ ਮੰਤਰੀ ਦੀ ਜੈਤੋ ਰੈਲੀ ਵਿਚ ਜਾਣ ਦਾ ਕੋਈ ਐਲਾਨੀਆ ਪ੍ਰੋਗਰਾਮ ਵੀ ਨਹੀਂ ਸੀ | ਪ੍ਰੋ. ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਸਵੇਰ ਸਾਰ ਉਨ੍ਹਾਂ ਨੂੰ ਘਰੋਂ ਬਿਨਾਂ ਕੋਈ ਕਾਰਨ ਦੱਸੇ ਜਬਰੀ ਥਾਣੇ ਚੁੱਕ ਕੇ ਲੈ ਗਈ, ਜਿਸ ਕਰਕੇ ਉਨ੍ਹਾਂ ਦੇ ਘਰ ਪਰਿਵਾਰ ਵਿਚ ਚਿੰਤਾ ਦਾ ਆਲਮ ਬਣ ਗਿਆ | ਇਸੇ ਤਰ੍ਹਾਂ ਪ੍ਰੋਫ਼ੈਸਰ ਸ਼ਮਸ਼ੇਰ ਗਿੱਲ ਜੋ ਕਿ ਕਾਲਜ ਤੋਂ ਦੂਰ ਇਕ ਪਿੰਡ ਵਿਚ ਰਹਿੰਦੇ ਹਨ, ਨੂੰ ਵੀ ਸਵੇਰੇ ਹੀ ਪੁਲਿਸ ਪਹਿਰਾ ਬਿਠਾ ਕੇ ਨਜ਼ਰਬੰਦ ਕਰ ਲਿਆ ਗਿਆ | ਇਸ ਦੀ ਖ਼ਬਰ ਜਦੋਂ 1158 ਫ਼ਰੰਟ ਦੇ ਬਾਕੀ ਸਾਥੀਆਂ ਨੂੰ ਲੱਗੀ ਤਾਂ ਉਹ ਭਰਾਤਰੀ ਅਤੇ ਵਿਦਿਆਰਥੀ ਜਥੇਬੰਦੀਆਂ ਸਮੇਤ ਥਾਣਾ ਸਿਟੀ ਫ਼ਰੀਦਕੋਟ ਪਹੁੰਚ ਗਏ | ਜਿੱਥੇ ਪੁਲਿਸ ਪ੍ਰਸ਼ਾਸਨ ਤੋਂ ਪ੍ਰੋਫ਼ੈਸਰਾਂ ਨੂੰ ਰਿਹਾ ਕਰਵਾਇਆ ਗਿਆ | ਮਗਰੋਂ ਜਥੇਬੰਦਕ ਆਗੂਆਂ ਨੇ ਸ਼ਮਸ਼ੇਰ ਗਿੱਲ ਦੇ ਘਰ ਤੋਂ ਪੁਲਿਸ ਪਹਿਰਾ ਲੋਕ ਰੋਹ ਦੇ ਜ਼ੋਰ 'ਤੇ ਖ਼ਤਮ ਕਰਵਾਇਆ |
Ad Position 22
No active advertisement
ਪਿਛਲੀ ਖ਼ਬਰ ਕੰਬੋਜ ਬੁੰਗਾ ਟਰੱਸਟ ਹਰਿਦੁਆਰ ਦੇ ਓਮ ਪ੍ਰਕਾਸ਼ ਜੰਡਵਾਲਾ ਸਰਬਸੰਮਤੀ ਨਾਲ ਪ੍ਰਧਾਨ ਬਣੇ ਅਗਲੀ ਖ਼ਬਰ ਬੇਮੌਸਮੀ ਬਰਸਾਤ 'ਤੇ ਗੜੇਮਾਰੀ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਤੁਰੰਤ 'ਤੇ ਪੂਰਾ ਮੁਆਵਜ਼ਾ ਦੇਵੇ ਸਰਕਾਰ-ਡਾ. ਰਿਣਵਾ
Ad Position 24