ਮੰਡੀ ਅਰਨੀਵਾਲਾ, 5 ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਕੰਬੋਜ ਬੁੰਗਾ ਧਰਮਸ਼ਾਲਾ ਹਰਿਦੁਆਰ ਟਰੱਸਟ ਦੀ ਕਮੇਟੀ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ | ਇਸ ਕਮੇਟੀ ਵਿਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ ਅਤੇ ਹੋਰ ਸੂਬਿਆਂ ਤੋਂ 35 ਡੈਲੀਗੇਟ ਚੁਣੇ ਗਏ | ਜਿਨ੍ਹਾਂ ਵਲੋਂ ਸਰਬਸੰਮਤੀ ਨਾਲ ਟਰੱਸਟ ਦਾ ਓਮ ਪ੍ਰਕਾਸ਼ ਕੰਬੋਜ ਜੰਡਵਾਲਾ ਭੀਮੇਸ਼ਾਹ ਸਾਬਕਾ ਚੇਅਰਮੈਨ ਬੈਂਕ ਫਿਕੋ ਨੂੰ ਪ੍ਰਧਾਨ ਚੁਣਿਆ ਗਿਆ | ਓਮ ਪ੍ਰਕਾਸ਼ ਨੇ ਆਪਣੀ ਚੋਣ 'ਤੇ ਸਮੂਹ ਡੈਲੀਗੇਟ ਦਾ ਧੰਨਵਾਦ ਕੀਤਾ | ਜਿਨ੍ਹਾਂ ਵਲੋਂ ਉਸ ਵਿਚ ਭਰੋਸਾ ਪ੍ਰਗਟ ਕੀਤਾ ਹੈ | ਓਮ ਪ੍ਰਕਾਸ਼ ਕੰਬੋਜ ਨੇ ਕਿਹਾ ਕਿ ਉਹ ਟਰੱਸਟ ਦੀ ਹਰ ਜ਼ੰੁਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵੇਗਾ |