26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਭਗਵੰਤ ਮਾਨ ਦੇ '4 ਸ਼ਾਨਦਾਰ ਸਾਲ' ਦੇ ਬੋਰਡਾਂ ਨਾਲ ਵਿੰਨਿ੍ਹਆ ਪੰਜਾਬ, ਹਰ ਚੌਕ-ਚੁਰਾਹੇ ਦਾ ਬਣੇ ਸ਼ਿੰਗਾਰ

Ad Position 21
No active advertisement
ਅਜੀਤ ਡੈਸਕ 06-04-2026
ਮੰਡੀ ਘੁਬਾਇਆ, 5 ਅਪ੍ਰੈਲ (ਅਮਨ ਬਵੇਜਾ)-ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦੇ '4 ਸ਼ਾਨਦਾਰ ਸਾਲ' ਪੂਰੇ ਹੋਣ ਦੇ ਮੌਕੇ 'ਤੇ ਸੂਬੇ ਭਰ ਵਿਚ ਵੱਡੇ ਪੱਧਰ 'ਤੇ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ | ਇਸ ਤਹਿਤ ਹਰ ਛੋਟੇ-ਵੱਡੇ ਸ਼ਹਿਰ, ਕਸਬੇ ਅਤੇ ਪਿੰਡਾਂ ਦੇ ਚੌਂਕ-ਚੁਰਾਹਿਆਂ 'ਤੇ ਵੱਡੇ-ਵੱਡੇ ਬੋਰਡ ਲਗਾਏ ਗਏ ਹਨ, ਜੋ ਹੁਣ ਸੜਕਾਂ ਦਾ ਸ਼ਿੰਗਾਰ ਬਣੇ ਹੋਏ ਹਨ | ਇਨ੍ਹਾਂ ਬੋਰਡਾਂ 'ਤੇ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕੰਮਾਂ ਅਤੇ ਲੋਕ ਭਲਾਈ ਯੋਜਨਾਵਾਂ ਨੂੰ ਦਰਸਾਇਆ ਗਿਆ ਹੈ | ਇਹ ਬੋਰਡ ਦਿਨ ਦੇ ਸਮੇਂ ਹੀ ਨਹੀਂ, ਸਗੋਂ ਰਾਤ ਨੂੰ ਵੀ ਚਮਕਦੇ ਹੋਏ ਨਜ਼ਰ ਆਉਂਦੇ ਹਨ, ਜਿਸ ਨਾਲ ਇਹ ਲੋਕਾਂ ਦੀ ਨਜ਼ਰ ਨੂੰ ਆਪਣੀ ਵੱਲ ਖਿੱਚ ਰਹੇ ਹਨ | ਸੜਕਾਂ ਦੇ ਕਿਨਾਰਿਆਂ 'ਤੇ ਲੱਗੇ ਖੰਭਿਆਂ ਅਤੇ ਹੋਰਨਾਂ ਜਨਤਕ ਥਾਵਾਂ ਉੱਤੇ ਆਉਣ-ਜਾਣ ਵਾਲੇ ਲੋਕਾਂ ਵਿਚ ਇਨ੍ਹਾਂ ਬੋਰਡਾਂ ਨੂੰ ਲੈ ਕੇ ਵੱਖ-ਵੱਖ ਪ੍ਰਤੀ ਕਿਰਿਆਵਾਂ ਵੇਖਣ ਨੂੰ ਮਿਲ ਰਹੀਆਂ ਹਨ | ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਦੇਣ ਦਾ ਸਾਧਾਰਨ ਅਤੇ ਪ੍ਰਭਾਵਸ਼ਾਲੀ ਢੰਗ ਹੈ | ਉਨ੍ਹਾਂ ਦੇ ਅਨੁਸਾਰ ਇਸ ਨਾਲ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਮਿਲਦੀ ਹੈ | ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਇਸ ਪ੍ਰਚਾਰ ਮੁਹਿੰਮ 'ਤੇ ਸਵਾਲ ਖੜੇ ਕਰ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜਨਤਕ ਧਨ ਦੀ ਵਰਤੋਂ ਇਸ ਤਰ੍ਹਾਂ ਦੇ ਵਿਗਿਆਪਨ 'ਤੇ ਕਰਨਾ ਠੀਕ ਨਹੀਂ ਹੈ ਅਤੇ ਇਹ ਰਕਮ ਸਿਹਤ, ਸਿੱਖਿਆ ਜਾਂ ਰੋਜ਼ਗਾਰ ਵਰਗੇ ਮੁੱਦਿਆਂ 'ਤੇ ਖ਼ਰਚ ਕੀਤੀ ਜਾ ਸਕਦੀ ਸੀ | ਕਈ ਥਾਵਾਂ 'ਤੇ ਇਨ੍ਹਾਂ ਬੋਰਡਾਂ ਦੀ ਗਿਣਤੀ ਇੰਨੀ ਵੱਧ ਹੈ ਕਿ ਕੁੱਝ ਲੋਕਾਂ ਨੇ ਟਰੈਫ਼ਿਕ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਜਤਾਈ ਹੈ | ਇਸ ਦੇ ਬਾਵਜੂਦ ਇਹ ਗੱਲ ਸਾਫ਼ ਹੈ ਕਿ '4 ਸ਼ਾਨਦਾਰ ਸਾਲ' ਦੀ ਇਹ ਮੁਹਿੰਮ ਪੰਜਾਬ ਵਿਚ ਕਾਫ਼ੀ ਚਰਚਾ ਵਿਚ ਹੈ | ਚਾਹੇ ਹਮਾਇਤੀ ਹੋਣ ਜਾਂ ਵਿਰੋਧੀ, ਹਰ ਕੋਈ ਇਸ ਬਾਰੇ ਗੱਲ ਕਰ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਅਵਾਰਾ ਪਸ਼ੂ ਨਾਲ ਟਕਰਾਈ ਕਾਰ, ਪਤੀ-ਪਤਨੀ 'ਤੇ ਬੇਟੀ ਜ਼ਖ਼ਮੀ ਅਗਲੀ ਖ਼ਬਰ ਕੰਬੋਜ ਬੁੰਗਾ ਟਰੱਸਟ ਹਰਿਦੁਆਰ ਦੇ ਓਮ ਪ੍ਰਕਾਸ਼ ਜੰਡਵਾਲਾ ਸਰਬਸੰਮਤੀ ਨਾਲ ਪ੍ਰਧਾਨ ਬਣੇ
Ad Position 24