11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਬਿਜਲੀ ਦਾ ਮੀਟਰ ਗੁੰਮ ਕਰਨ ਦੇ ਦੋਸ਼ 'ਚ ਕੇਸ ਦਰਜ

Ad Position 21
No active advertisement
ਅਜੀਤ ਡੈਸਕ 08-04-2026
ਜ਼ੀਰਾ,7 ਅਪ੍ਰੈਲ (ਰਜਨੀਸ਼ ਕਥੂਰੀਆ)-ਪਾਵਰਕਾਮ ਜ਼ੀਰਾ ਦੇ ਇੱਕ ਉੱਚ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਇਕ ਵਿਅਕਤੀ ਦੇ ਖ਼ਿਲਾਫ਼ ਬਿਜਲੀ ਦਾ ਮੀਟਰ ਗੁੰਮ ਕਰਨ ਦੇ ਦੋਸ਼ ਵਿਚ ਮੁਕਦਮਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਸਹਾਇਕ ਕਾਰਜਕਾਰੀ ਇੰਜੀਨੀਅਰ ਸੰਚਾਲਨ ਉਪ ਮੰਡਲ ਪੀ.ਐਸ.ਸੀ.ਐਲ.ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੂੰ ਦਿੱਤੀ ਇਕ ਲਿਖਤੀ ਸ਼ਿਕਾਇਤ ਪੱਤਰ ਨੰਬਰ 475 ਮਿਤੀ 27.03.2026 ਬਰਿਖ਼ਲਾਫ਼ ਰਾਮ ਰਛਪਾਲ ਸਿੰਘ ਗਿੱਲ ਪੁੱਤਰ ਮਨਜੀਤ ਸਿੰਘ ਵਾਸੀ ਮੱਲਾਂਵਾਲਾ ਰੋਡ ਜ਼ੀਰਾ ਵਲੋਂ ਜਾਣ ਬੁੱਝ ਕੇ ਬਿਜਲੀ ਦਾ ਮੀਟਰ ਗੁੰਮ ਕਰਨ ਦਾ ਦੋਸ਼ ਲਗਾਇਆ ਹੈ | ਇਸ ਸਬੰਧ ਵਿਚ ਪੜਤਾਲ ਕਰਨ ਤੇ ਦੋਸ਼ ਸਹੀ ਪਾਏ ਜਾਣ 'ਤੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਕਥਿਤ ਦੋਸ਼ੀ ਰਾਮ ਰਛਪਾਲ ਸਿੰਘ ਗਿੱਲ ਪੁੱਤਰ ਮਨਜੀਤ ਸਿੰਘ ਵਾਸੀ ਮੱਲਾਂਵਾਲਾ ਰੋਡ ਜ਼ੀਰਾ ਦੇ ਖ਼ਿਲਾਫ਼ ਬਿਜਲੀ ਦਾ ਮੀਟਰ ਚੋਰੀ ਕਰਨ ਦਾ ਕੇਸ ਦਰਜ ਏ.ਐਸ.ਆਈ. ਜਗਜੀਤ ਸਿੰਘ ਵਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਝੋਕ ਹਰੀਹਰ ਦਾ ਸਾਲਾਨਾ ਨਤੀਜਾ ਸਮਾਗਮ ਅਗਲੀ ਖ਼ਬਰ ਤਲਵੰਡੀ ਭਾਈ 'ਚ ਐਲ.ਪੀ.ਜੀ ਗੈੱਸ ਸਿਲੰਡਰਾਂ ਦੀ ਚੱਲ ਰਹੀ ਹੈ ਕਾਲਾ ਬਾਜ਼ਾਰੀ
Ad Position 24