08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਐਸ. ਬੀ. ਐਸ. ਸਟੇਟ ਯੂਨੀਵਰਸਿਟੀ 'ਚ ਰਿਸਰਚ ਅਤੇ ਪ੍ਰਕਾਸ਼ਨ ਨੈਤਿਕਤਾ ਬਾਰੇ ਵਿਚਾਰ ਗੋਸ਼ਟੀ

Ad Position 21
No active advertisement
ਅਜੀਤ ਡੈਸਕ 09-04-2026
ਫ਼ਿਰੋਜ਼ਪੁਰ, 8 ਅਪ੍ਰੈਲ (ਗੁਰਿੰਦਰ ਸਿੰਘ)-ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਉਪ ਕੁਲਪਤੀ ਡਾ. ਸੁਰੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਲਾਇਬ੍ਰੇਰੀਅਨ ਤੇਜਪਾਲ ਵਰਮਾ ਦੀ ਅਗਵਾਈ ਵਿਚ ਲਾਇਬ੍ਰੇਰੀ ਵਿਭਾਗ ਵਲੋਂ ਰਿਸਰਚ ਅਤੇ ਪ੍ਰਕਾਸ਼ਨ ਨੈਤਿਕਤਾ ਵਿਸ਼ੇ 'ਤੇ ਇੱਕ ਮਹੱਤਵਪੂਰਨ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਵਿਚ ਮੁੱਖ ਸਪੀਕਰ ਦੇ ਤੌਰ 'ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਨੀਰਜ ਕੇ. ਸਿੰਘ ਅਤੇ ਇੰਜੀਨੀਅਰ ਅਮਰਦੀਪ ਸਿੰਘ (ਆਈ.ਕਿਊ.ਏ.ਸੀ) ਤੋਂ ਇਲਾਵਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਮੁੱਖ ਵਰਤਾਵਾਂ ਨੇ ਖੋਜ ਦੇ ਖੇਤਰ ਵਿਚ ਆਉਣ ਵਾਲੀਆਂ ਨੈਤਿਕ ਚੁਨੌਤੀਆਂ 'ਤੇ ਰੌਸ਼ਨੀ ਪਾਈ ਅਤੇ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਦੀ ਲੋੜ 'ਤੇ ਜ਼ੋਰ ਦਿੱਤਾ | ਗੋਸ਼ਟੀ ਦੌਰਾਨ ਪ੍ਰਕਾਸ਼ਨ ਵਿਚ ਗ਼ਲਤ ਰਵੱਈਆ , ਪ੍ਰੇਡੇਟਰੀ ਜਰਨਲਜ਼, ਸਟੇਸ਼ਨ ਨੈਤਿਕਤਾ ਅਤੇ ਅਕਾਦਮਿਕ ਲਿਖਤ ਵਿਚ ਨੈਤਿਕ ਮਾਪਦੰਡਾਂ ਦੀ ਪਾਲਨਾ ਵਰਗੇ ਵਿਸ਼ਿਆਂ 'ਤੇ ਵਿਸਤਰਿਤ ਚਰਚਾ ਕੀਤੀ | ਉਪ ਕੁਲਪਤੀ ਵਲੋਂ ਆਪਣੇ ਸੰਦੇਸ਼ ਰਾਹੀਂ ਕਿਹਾ ਕਿ ਨੈਤਿਕ ਮਾਪਦੰਡਾਂ ਦੀ ਪਾਲਨਾ ਖੋਜ ਦੀ ਭਰੋਸੇਯੋਗਤਾ ਅਤੇ ਗਿਆਨ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਨੌਜਵਾਨ ਖੋਜਕਰਤਾਵਾਂ ਨੂੰ ਵੀ ਨੈਤਿਕ ਨਿਯਮਾਂ ਦੀ ਪਾਲਨਾ ਕਰਨ ਲਈ ਪ੍ਰੇਰਿਤ ਕੀਤਾ | ਅੰਤ ਵਿਚ ਕੋਆਰਡੀਨੇਟਰ ਤੇਜਪਾਲ ਵਲੋਂ ਰਜਿਸਟਰਾਰ ਡਾ. ਗਜ਼ਲਪ੍ਰੀਤ ਸਿੰਘ ਅਤੇ ਆਰਗੇਨਾਈਜ਼ਿੰਗ ਕਮੇਟੀ ਸੁਖਵਿੰਦਰ ਕੌਰ, ਕੋਮਲਪ੍ਰੀਤ ਕੌਰ, ਸ਼ਰਨਜੀਤ ਕੌਰ ਅਤੇ ਸਮਾਗਮ ਦੀ ਸਫਲਤਾ ਲਈ ਸਾਰੇ ਹਾਜ਼ਰ ਮਹਿਮਾਨਾਂ ਅਤੇ ਆਯੋਜਕਾਂ ਦਾ ਧੰਨਵਾਦ ਕੀਤਾ ਗਿਆ | ਕੈਂਪਸ ਪੀ.ਆਰ.ਓ ਯਸ਼ਪਾਲ ਨੇ ਦੱਸਿਆ ਕਿ ਇਹ ਸਿੰਪੋਜ਼ਿਯਮ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਲਾਭਦਾਇਕ ਸਾਬਤ ਹੋਇਆ ਅਤੇ ਇਸ ਨੇ ਖੋਜ ਅਤੇ ਪ੍ਰਕਾਸ਼ਨ ਵਿਚ ਨੈਤਿਕਤਾ ਦੀ ਮਹੱਤਤਾ ਨੂੰ ਮਜ਼ਬੂਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ 'ਚ Tਗਰੀਨ ਭਾਰਤ: 2 ਵੀਕ ਇੰਪੈਕਟ ਚੈਲੇਂਜU ਸਫਲਤਾ ਪੂਰਵਕ ਸੰਪੰਨ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਸਕੂਲ ਵਿਖੇ ਕਰਵਾਇਆ ਧਾਰਮਿਕ ਸਮਾਗਮ
Ad Position 24