ਫ਼ਿਰੋਜ਼ਪੁਰ, 8 ਅਪ੍ਰੈਲ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਵਿਚ ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਦੇ ਸਹਿਯੋਗ ਨਾਲ Tਗਰੀਨ ਭਾਰਤ-2 ਵੀਕ ਇੰਪੈਕਟ ਚੈਲੇਂਜU ਦਾ ਸਫਲ ਆਯੋਜਨ ਕੀਤਾ ਗਿਆ | ਇਹ ਪਹਿਲ ਪੋਸਟ ਗ੍ਰੈਜੂਏਟ ਪ੍ਰਾਣੀ ਵਿਗਿਆਨ ਵਿਭਾਗ ਵਲੋਂ ਵਿਦਿਆਰਥੀਆਂ ਵਿਚ ਵਾਤਾਵਰਨ ਜਾਗਰੂਕਤਾ ਅਤੇ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਈ ਗਈ | ਦੋ ਹਫ਼ਤਿਆਂ ਦੇ ਇਸ ਚੈਲੇਂਜ ਦਾ ਮਕਸਦ ਵਿਦਿਆਰਥੀਆਂ ਵਿਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦਾ ਭਾਵ ਪੈਦਾ ਕਰਨਾ ਸੀ | ਇਸ ਵਿਚ 268 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਰੋਜ਼ਾਨਾ ਇਕ ਗਤੀਵਿਧੀ ਅਪਣਾਉਂਦੇ ਹੋਏ ਆਪਣੇ ਅਨੁਭਵ ਦਰਜ ਕੀਤੇ | ਇਸ ਮੁਹਿੰਮ ਨੂੰ ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਦੇ ਸੀ.ਈ.ਓ. ਸਮਰੱਥ ਸ਼ਰਮਾ ਦਾ ਮਾਰਗ ਦਰਸ਼ਨ ਪ੍ਰਾਪਤ ਹੋਇਆ | ਚੈਲੇਂਜ ਦੌਰਾਨ ਪਲਾਸਟਿਕ ਮੁਕਤ ਦਿਵਸ, ਪਾਣੀ ਸੰਭਾਲ, ਊਰਜਾ ਬੱਚਤ, ਸਫ਼ਾਈ ਅਭਿਆਨ, ਕੱਪੜੇ ਦੇ ਥੈਲੇ ਤਿਆਰ ਕਰਨਾ, ਈ-ਵੇਸਟ ਜਾਗਰੂਕਤਾ, ਜੈਵਿਕ ਵਿਵਿਧਤਾ ਸੰਭਾਲ ਅਤੇ ਰੁੱਖ ਲਗਾਉਣ ਵਰਗੀਆਂ ਕਈ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਦੇ ਨਤੀਜੇ ਵਜੋਂ 75 ਪੌਦੇ ਲਗਾਏ ਗਏ, 30-40 ਕਿੱਲੋ ਪਲਾਸਟਿਕ ਦੀ ਵਰਤੋਂ ਘਟਾਈ ਗਈ, 80 ਕੱਪੜੇ ਦੇ ਥੈਲੇ ਵੰਡੇ ਗਏ ਅਤੇ ਲਗਭਗ 350 ਲੋਕਾਂ ਤੱਕ ਜਾਗਰੂਕਤਾ ਪਹੁੰਚਾਈ ਗਈ | ਪਿ੍ੰਸੀਪਲ ਡਾ. ਸੰਗੀਤਾ ਨੇ ਇਸ ਉਪਰਾਲੇ ਲਈ ਸਮਰੱਥ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਾਂ ਨਾਲ ਵਿਦਿਆਰਥੀਆਂ ਨੂੰ ਅਨੁਭਵਾਤਮਕ ਸਿੱਖਿਆ ਮਿਲਦੀ ਹੈ | ਉਨ੍ਹਾਂ ਨੇ ਕੋਆਰਡੀਨੇਟਰ ਡਾ. ਮੋਕਸ਼ੀ ਸ਼ਰਮਾ, ਡਾ. ਰਮਨੀਕ ਕੌਰ, ਸੁਸ਼ਰੀ ਦਾਮਿਨੀ ਅਰੋੜਾ ਅਤੇ ਮੈਡਮ ਪਿ੍ਯੰਸ਼ੀ ਸਮੇਤ ਟੀਮ ਦੀ ਭਰਪੂਰ ਪ੍ਰਸ਼ੰਸਾ ਕੀਤੀ | ਇਹ ਚੈਲੇਂਜ ਵਿਦਿਆਰਥੀਆਂ ਵਿਚ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ |