07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਆੜ੍ਹਤੀਏ ਅਤੇ ਕਿਸਾਨ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਇਸ ਰਿਸ਼ਤੇ ਨੂੰ ਬਰਕਰਾਰ ਰੱਖਿਆ ਜਾਵੇ-ਗੱਟਾ

Ad Position 21
No active advertisement
ਅਜੀਤ ਡੈਸਕ 09-04-2026
ਮੱਖੂ,8 ਅਪ੍ਰੈਲ(ਕੁਲਵਿੰਦਰ ਸਿੰਘ ਸੰਧੂ)-ਕਾਲੇ ਕਾਨੰੂਨਾਂ ਖ਼ਿਲਾਫ਼ ਜਦ ਕਿਸਾਨਾਂ ਨੇ ਕਿਸਾਨੀ ਅੰਦੋਲਨ ਕੀਤਾ ਤਾਂ ਆੜ੍ਹਤੀਆਂ ਵਰਗ ਵਲੋਂ ਵੱਡਾ ਸਹਿਯੋਗ ਮਿਲਿਆ ਕਿਉਂਕਿ ਆੜ੍ਹਤੀਏ ਅਤੇ ਕਿਸਾਨ ਦਾ ਨੋਂਹ ਮਾਸ ਵਾਲਾ ਰਿਸ਼ਤਾ ਹੈ ਅਤੇ ਇਹ ਕਦੀ ਵੀ ਇਕ ਦੂਸਰੇ ਤੋਂ ਵੱਖ ਨਹੀਂ ਹੋ ਸਕਦੇ ਨਾ ਤਾਂ ਆੜ੍ਹਤੀਏ ਦਾ ਕਿਸਾਨ ਬਿਨਾਂ ਸਰਦਾ ਹੈ ਅਤੇ ਨਾ ਹੀ ਕਿਸਾਨ ਦਾ ਆੜ੍ਹਤੀਏ ਬਿਨਾਂ ਸਰਦਾ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਜਰਨਲ ਸਕੱਤਰ ਜਸਵੰਤ ਸਿੰਘ ਗੱਟਾ ਵਲੋਂ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਵਰਗ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੋਈ ਹੈ ਅਤੇ ਕਿਸਾਨਾਂ ਦੀਆਂ ਫ਼ਸਲਾਂ ਪੱਕ ਕੇ ਮੰਡੀ ਵਿਚ ਆ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਮੈਂ ਸਮੂਹ ਆੜ੍ਹਤੀਆ ਵਰਗ ਨੂੰ ਅਪੀਲ ਕਰਦਾ ਹਾਂ ਕਿ ਉਹ ਹੜਤਾਲ ਖ਼ਤਮ ਕਰਕੇ ਕਿਸਾਨਾਂ ਦੀ ਕਣਕ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਕਰ ਦੇਣ ਅਤੇ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਤੁਸੀਂ ਆਪਣੀ ਹੱਕਾਂ ਨੂੰ ਲੈ ਕੇ ਦਿੱਲੀ ਵਿਰੁੱਧ ਜੋ ਵੀ ਮੋਰਚਾ ਖੋਲੋ੍ਹਗੇ ਕਿਸਾਨ ਉਸ ਵਿਚ ਤੁਹਾਡਾ ਪੂਰਾ ਸਾਥ ਦੇਵੇਗਾ, ਪਰ ਹੋਣ ਮੌਸਮ ਦੀ ਖ਼ਰਾਬੀ ਕਾਰਨ ਕਿਸਾਨਾਂ ਦੀ ਬਰਬਾਦ ਹੋ ਰਹੀ ਕਣਕ ਨੂੰ ਮੰਡੀਆਂ ਵਿਚ ਨਾ ਰੋਲਿਆ ਜਾਵੇ | ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਚਾਹੁੰਦੀਆਂ ਹਨ ਕਿ ਆੜ੍ਹਤੀਏ ਅਤੇ ਕਿਸਾਨ ਦਾ ਰਿਸ਼ਤਾ ਖ਼ਰਾਬ ਹੋਵੇ ਅਤੇ ਅਸੀਂ ਮੰਡੀਆਂ ਦੇ ਅਧਿਕਾਰ ਕੋਆਪਰੇਟਿਵ ਘਰਾਨਿਆਂ ਨੂੰ ਸੌਂਪ ਸਕੀਏ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਝੋਕ ਹਰੀਹਰ ਦਾ ਸਾਲਾਨਾ ਨਤੀਜਾ ਸਮਾਗਮ ਸ਼ਾਨਦਾਰ ਢੰਗ ਨਾਲ ਸੰਪੰਨ ਅਗਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ 'ਚ Tਗਰੀਨ ਭਾਰਤ: 2 ਵੀਕ ਇੰਪੈਕਟ ਚੈਲੇਂਜU ਸਫਲਤਾ ਪੂਰਵਕ ਸੰਪੰਨ
Ad Position 24