07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸਾਈਕਲ ਮੁਹਿੰਮ 'ਚ ਸ਼ਾਮਿਲ ਛੋਟੇ-ਵੱਡੇ ਪ੍ਰਤੀਭਾਗੀਆਂ ਨੂੰ ਕੀਤਾ ਗਿਆ ਸਨਮਾਨਿਤ

Ad Position 21
No active advertisement
ਅਜੀਤ ਡੈਸਕ 09-04-2026
ਗੁਰੂਹਰਸਹਾਏ, 8 ਅਪ੍ਰੈਲ(ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ 'ਚ ਪਿਛਲੇ ਦਿਨੀਂ ਕਰਵਾਈ ਗਈ ਸਾਈਕਲ ਕੈਂਪੇਨ ਵਿਚ ਸਥਾਨਕ ਪ੍ਰਤੀਭਾਗੀਆਂ ਦੇ ਸਮੇਤ ਫ਼ਰੀਦਕੋਟ, ਕੋਟਕਪੁਰਾ, ਮੁਕਤਸਰ, ਬਠਿੰਡਾ, ਮਮਦੋਟ, ਜਲਾਲਾਬਾਦ, ਫ਼ਾਜ਼ਿਲਕਾ, ਗੋਨਿਆਣਾ ਅਤੇ ਸਾਦਿਕ ਆਦਿ ਸ਼ਹਿਰਾਂ ਤੋਂ ਦੂਰ-ਦੂਰ ਤੋਂ ਆਏ ਲਗਭਗ ਸਾਢੇ 400 ਤੋਂ ਵੱਧ ਸਾਈਕਲ ਸਵਾਰਾਂ ਨੇ ਭਾਗ ਲਿਆ | ਇਹ ਮੁਹਿੰਮ ਆਪਣੇ ਵਿਸ਼ਾਲ ਜਨ ਸਮਰਥਨ ਕਾਰਨ ਸਟੇਟ ਪੱਧਰੀ ਈਵੈਂਟ ਦਾ ਰੂਪ ਧਾਰ ਗਈ | ਇਸ ਸਾਈਕਲ ਮੁਹਿੰਮ ਨੂੰ ਗੁਰੂਹਰਸਹਾਏ ਦੇ ਡੀ.ਐਸ.ਪੀ ਰਾਜਬੀਰ ਸਿੰਘ ਵਲੋਂ ਝੰਡੀ ਦੇ ਰਵਾਨਾ ਕੀਤਾ ਗਿਆ | ਆਈਡੀਅਲ ਵਿਲੀਜਰਸ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਦੇ ਮੁੱਖ ਆਗੂਆਂ ਦੀ ਇਹ ਦਿਲੀ ਖ਼ਾਹਿਸ਼ ਸੀ ਕਿ ਇਲਾਕੇ ਦੀ ਬਿਹਤਰੀ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਕ ਮੰਚ 'ਤੇ ਲਿਆਂਦਾ ਜਾਵੇ | ਇਸ ਮਕਸਦ ਵਿਚ ਕਾਮਯਾਬ ਹੁੰਦਿਆਂ, ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਮੂਲੀਅਤ ਕੀਤੀ | ਇਸ ਮੌਕੇ ਆਈਡੀਅਲ ਵਿਲੇਜ਼ਰਸ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਸੁਪਨੇ ਨੂੰ ਹਕੀਕਤ ਬਣਾਉਣ ਵਿਚ ਸ਼ਹਿਰ ਦੇ ਕੁਝ ਕਾਰੋਬਾਰੀ ਸੱਜਣਾਂ ਅਤੇ ਸਮਾਜ ਸੇਵੀਆਂ ਨੇ ਵੀ ਵੱਡਾ ਸਹਿਯੋਗ ਦਿੱਤਾ ਹੈ | ਐਚ.ਕੇ.ਐਲ. ਹਸਪਤਾਲ, ਨਯਾਰਾ ਗੋਇਲ ਫਿਲਿੰਗ ਸਟੇਸ਼ਨ, ਨੋਵਾੲਇਸ ਫੂਡਜ਼, ਲਿਓਨਸ ਕਲੱਬ, ਜੀਸਸ ਮੇਰੀ ਕਾਨਵੈਂਟ ਸਕੂਲ, ਪਿ੍ੰਸ ਕੇਟਰਸ, ਯੁਵਰਾਜ ਜਵੈਲਰਸ,ਰੈਂਬੋ ਫਿਟਨੈੱਸ ਜਿੰਮ, ਮਿਲੀਅਨ ਸੋਲੂਸ਼ਨ ਅਕੈਡਮੀ, ਪੂਰੀ ਸਾਈਕਲਸ ਤੇ ਡਾ ਹਰਭਜਨ ਸਿੰਘ ਆਂਵਲਾ ਫਾਊਾਡੇਸ਼ਨ ਆਦਿ ਦੇ ਵਿਸ਼ੇਸ਼ ਸਹਿਯੋਗ ਸਦਕਾ ਇਹ ਵਿਲੱਖਣ ਉਪਰਾਲਾ ਆਪਣੇ ਅੰਜਾਮ ਤਕ ਪਹੁੰਚਿਆ ਹੈ | ਇਸ ਤੋਂ ਇਲਾਵਾ ਮੁਹਿੰਮ ਵਿਚ ਸ਼ਾਮਲ ਸਭ ਤੋਂ ਛੋਟੇ ਅਤੇ ਸਭ ਤੋਂ ਵੱਡੇ ਉਮਰ ਦੇ ਪ੍ਰਤੀਭਾਗੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਰੋਹ ਦੇ ਅੰਤ ਵਿਚ 7 ਡਰਾਅ ਕੱਢੇ ਗਏ, ਜਿਨ੍ਹਾਂ ਰਾਹੀਂ ਜੇਤੂ ਪ੍ਰਤੀਭਾਗੀਆਂ ਨੂੰ ਸਾਈਕਲਾਂ ਇਨਾਮ ਵਜੋਂ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਨੇ ਗੁਰੂਹਰਸਹਾਏ ਵਿਖੇ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਸਰਕਾਰੀ ਸਕੂਲ ਤਲਵੰਡੀ ਜੱਲੇ ਖਾਂ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Ad Position 24