07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਨੇ ਗੁਰੂਹਰਸਹਾਏ ਵਿਖੇ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 09-04-2026
ਗੁਰੂਹਰਸਹਾਏ, 8 ਅਪ੍ਰੈਲ(ਸੰਧੂ)-ਗੁਰੂਹਰਸਹਾਏ ਦੇ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਨੇ ਅੱਜ ਬਾਬਾ ਫ਼ਰੀਦ ਆਈ.ਟੀ.ਆਈ ਵਿਖੇ ਇਲਾਕੇ ਦੇ ਮੁੱਖ ਆਗੂਆਂ ਨਾਲ ਮੀਟਿੰਗ ਕਰਦਿਆਂ ਪਾਰਟੀ ਗਤੀਆਂ ਵਿਧੀਆਂ ਨੂੰ ਲੈ ਕੇ ਨੂੰ ਵਿਚਾਰ ਚਰਚਾ ਕੀਤੀ | ਇਸ ਮੌਕੇ 'ਤੇ ਉਹਨਾਂ ਕਿਹਾ ਉਹ ਹਰ ਪਿੰਡ ਦੇ ਬੂਥ ਲੇਵਲ 'ਤੇ ਜਾ ਕੇ ਲੋਕਾਂ ਨਾਲ ਤਾਲਮੇਲ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਰਣਨੀਤੀ ਉਲੀਕੀ ਜਾਵੇਗੀ | ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਲੋਕ ਦੁਖੀ ਹੋਏ ਬੈਠੇ ਹਨ | ਭਾਜਪਾ ਦਾ ਪੰਜਾਬ ਪ੍ਰਤੀ ਕੋਈ ਸਟੈਂਡ ਨਹੀਂ ਹੈ | ਅਕਾਲੀ ਦਲ ਬਾਰੇ ਲੋਕ ਪਹਿਲਾਂ ਹੀ ਜਾਣਦੇ ਹਨ ਤੇ ਕੇਵਲ ਕਾਂਗਰਸ ਪਾਰਟੀ ਹੀ ਹਰ ਵਰਗ ਦੇ ਲੋਕਾਂ ਨਾਲ ਖੜ ਰਹੀ ਹੈ | ਗੁਰਦੀਪ ਸਿੰਘ ਢਿੱਲੋਂ ਮੈਂਬਰ ਪੰਜਾਬ ਕਾਂਗਰਸ ਕਮੇਟੀ ਨੇ ਦੱਸਿਆ ਕਿ ਪਾਰਟੀ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ, ਇਲਾਕੇ ਅੰਦਰ ਸੁਖ ਸ਼ਾਂਤੀ ਨੂੰ ਲੈ ਕੇ ਕੇ ਪ੍ਰਮਾਤਮਾ ਦਾ ਓਟ ਆਸਰਾ ਲਿਆ ਜਾ ਰਿਹਾ ਹੈ | ਜਿਸ ਦੇ ਸਬੰਧ ਵਿਚ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਪ੍ਰਗਟ ਵਿਖੇ ਮਿਤੀ 10 ਅਪ੍ਰੈਲ ਨੂੰ ਸ਼ੁੱਕਰਵਾਰ ਨੂੰ ਅਰੰਭ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਭੋਗ 12 ਅਪ੍ਰੈਲ ਨੂੰ ਐਤਵਾਰ ਨੂੰ ਸਵੇਰੇ 10.30 ਵਜੇ ਪਾਏ ਜਾਣਗੇ ਅਤੇ ਇਸ ਮੌਕੇ 'ਤੇ ਗੁਰਦੀਪ ਸਿੰਘ ਢਿੱਲੋਂ ਨੇ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ | ਉਹਨਾਂ ਕਿਹਾ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਸੁਰਜੀਤ ਸਿੰਘ ਤਾਰੇ ਵਾਲਾ, ਛਿੰਦਰਪਾਲ ਸਿੰਘ ਭੋਲਾ, ਗੁਰਪ੍ਰੀਤ ਸਿੰਘ ਗੋਰਾ ਬਲਾਕ ਕਾਂਗਰਸ ਪ੍ਰਧਾਨ, ਰਾਜ ਕੁਮਾਰ, ਟੋਨਾ ਸਹੋਤਾ, ਦਵਿੰਦਰ ਸ਼ਰਮਾ, ਮੀਤਾ ਸਚਦੇਵਾ, ਪ੍ਰੀਤਮ ਸਿੰਘ ਬੇਦੀ, ਪਿ੍ਤਪਾਲ ਸਿੰਘ,ਨਾਇਬ ਸਿੰਘ ਤਾਰੇ ਵਾਲਾ,ਪ੍ਰਗਟ ਸਿੰਘ ਜੰਗ, ਨਿਸ਼ਾਨ ਸਿੰਘ ਬੁੱਟਰ, ਸੁੱਖਾ ਮੋਤੀ ਵਾਲਾ,ਗੁਰਜੰਟ ਸਿੰਘ ਦਿਲਾ ਰਾਮ, ਪ੍ਰੀਤਮ ਸਿੰਘ ਝੋਕ ਟਹਿਲ ਸਿੰਘ ਵਾਲਾ, ਸੋਨੂੰ ਕੱਕੜ,ਗੁਰਪਰਨ ਸਿੰਘ ਸਾਬਕਾ ਸਰਪੰਚ ਸਮੇਤ ਵੱਡੀ ਗਿਣਤੀ ਚ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਮਮਦੋਟ ਵਲੋਂ ਵਿਸ਼ਵ ਸਿਹਤ ਦਿਵਸ ਮਨਾਇਆ ਅਗਲੀ ਖ਼ਬਰ ਸਾਈਕਲ ਮੁਹਿੰਮ 'ਚ ਸ਼ਾਮਿਲ ਛੋਟੇ-ਵੱਡੇ ਪ੍ਰਤੀਭਾਗੀਆਂ ਨੂੰ ਕੀਤਾ ਗਿਆ ਸਨਮਾਨਿਤ
Ad Position 24