ਜ਼ੀਰਾ,8 ਅਪ੍ਰੈਲ(ਹਰਜੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਵਲੋਂ ਕੀਤੀਆਂ ਗਈਆਂ ਨਿਯੁਕਤੀਆਂ ਦੌਰਾਨ ਪਾਰਟੀ ਪ੍ਰਤੀ ਕੀਤੀ ਜਾ ਰਹੀ ਮਿਹਨਤ 'ਤੇ ਸੇਵਾਵਾਂ ਨੂੰ ਦੇਖਦਿਆਂ ਲਖਵਿੰਦਰ ਸਿੰਘ ਸੁਪਰ ਵਲਟੋਹਾ ਜੋ ਕਿ ਪਹਿਲਾਂ ਸਰਕਲ ਜ਼ੀਰਾ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ ਸਨ, ਨੂੰ ਪਾਰਟੀ ਹਾਈਕਮਾਂਡ ਵਲੋਂ ਸੂਬਾ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਗਿਆਨ ਸਿੰਘ ਮੰਡ ਵਲੋਂ ਵੀ ਪਾਰਟੀ ਪ੍ਰਤੀ ਕੀਤੀ ਜਾ ਰਹੀ ਮਿਹਨਤ ਅਤੇ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਵੀ ਹਾਈ ਕਮਾਂਡ ਵਲੋਂ ਸੂਬਾ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ ਹੈ | ਲਖਵਿੰਦਰ ਸਿੰਘ ਸੁਪਰ ਵਲਟੋਹਾ ਅਤੇ ਗਿਆਨ ਸਿੰਘ ਮੰਡ ਦੇ ਸੂਬਾ ਐਗਜੈਕਟਿਵ ਮੈਂਬਰ ਚੁਣੇ ਜਾਣ 'ਤੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ, ਜ਼ਿਲ੍ਹਾ ਜਨਰਲ ਸਕੱਤਰ ਜੋਗਿੰਦਰ ਸਿੰਘ ਮੱਲੇਵਾਲਾ, ਸਰਪ੍ਰਸਤ ਚਮਕੌਰ ਸਿੰਘ ਮਨਸੂਰਵਾਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਚੁਰੀਆਂ, ਸ਼ਹਿਰੀ ਪ੍ਰਧਾਨ ਪੂਰਨ ਸਿੰਘ ਧੰਜੂ, ਜ਼ਿਲ੍ਹਾ ਪ੍ਰਚਾਰ ਸਕੱਤਰ ਬਲਕਾਰ ਸਿੰਘ ਜੋਗੇਵਾਲਾ, ਦਿਹਾਤੀ ਬਲਾਕ ਪ੍ਰਧਾਨ ਕੁੰਦਨ ਸਿੰਘ ਲਹੁਕਾ ਅਤੇ ਸੁਖਜੀਤ ਸਿੰਘ ਮੱਖੂ ਸ਼ਹਿਰੀ ਪ੍ਰਧਾਨ ਨੇ ਇਨ੍ਹਾਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ |