ਜ਼ੀਰਾ, 9 ਅਪ੍ਰੈਲ (ਪ੍ਰਤਾਪ ਸਿੰਘ ਹੀਰਾ)-ਪਿਛਲੀ 15 ਮਾਰਚ ਨੂੰ ਪੰਜਾਬ ਸਰਕਾਰ ਵਲੋਂ ਪੀ-ਟੈੱਟ ਇਕ ਤੇ ਦੋ ਦੀ ਲਈ ਗਈ ਪ੍ਰੀਖਿਆ 'ਚ ਜ਼ੀਰਾ ਦੀ ਰੀਅਲ ਡਰੀਮਜ਼ ਅਕੈਡਮੀ 'ਚ ਕੋਚਿੰਗ ਲੈ ਰਹੇ 11 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ | ਜਾਣਕਾਰੀ ਦਿੰਦਿਆਂ ਅਕੈਡਮੀ ਦੇ ਚੇਅਰਮੈਨ ਮਨਦੀਪ ਸਿੰਘ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਵਿਚ ਅਕੈਡਮੀ ਦੀ ਸੰਦੀਪ ਕੌਰ ਨੇ 150 ਅੰਕਾਂ 'ਚੋਂ 95, ਪਰਮਪਾਲ ਕੌਰ 86, ਪਵਨ ਕੁਮਾਰ 93, ਗੁਰਪ੍ਰੀਤ ਕੌਰ 101, ਮਮਤਾ ਰਾਣੀ 114, ਜਗਪਾਲ ਸਿੰਘ 118, ਕੋਮਲ ਵੋਹਰਾ 91, ਪੱਲਵੀ ਵਧਾਵਨ 96, ਨਿਰਮੋਲਕ ਸਿੰਘ 101, ਕੋਮਲ ਚੌਹਾਨ 91, ਸਿਮਰਨ ਨੇ 115 ਅੰਕ ਪ੍ਰਾਪਤ ਕਰਕੇ ਪੀ-ਟੈੱਟ ਦੀ ਪ੍ਰੀਖਿਆ ਪਾਸ ਕੀਤੀ ਹੈ | ਇਸ ਪ੍ਰੀਖਿਆ 'ਚੋਂ ਪਾਸ ਹੋਏ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਚੇਅਰਮੈਨ ਮਨਦੀਪ ਸਿੰਘ ਤੇ ਕੁਲਵਿੰਦਰ ਸਿੰਘ ਨੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਇਸ ਅਕੈਡਮੀ 'ਚੋਂ ਪੜ੍ਹ ਚੁੱਕੇ ਵਿਦਿਆਰਥੀਆਂ ਵੱਖ-ਵੱਖ ਸਕੂਲਾਂ ਕਾਲਜਾਂ ਤੇ ਸਰਕਾਰੀ ਅਦਾਰਿਆਂ 'ਚ ਚੰਗੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ |