ਮੁੱਦਕੀ, 10 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)- ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰ ਯੂਨੀਅਨ ਰਜਿ. ਦੇ ਸੂਬਾ ਪ੍ਰਧਾਨ ਜੈਦੇਵਾ ਸਿੰਘ ਅਤੇ ਸਮੁੱਚੀ ਸਟੇਟ ਬਾਡੀ ਵਲੋਂ ਹਰਮਨਦੀਪ ਸਿੰਘ ਦੇ ਪੈਨਸ਼ਨ ਦੇ ਮੁਖੀ ਨਿਯੁਕਤ ਹੋਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਬਰਾੜ ਮੁੱਦਕੀ ਪ੍ਰਧਾਨ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਪੈਨਸ਼ਨਰ ਯੂਨੀਅਨ ਫ਼ਿਰੋਜ਼ਪੁਰ ਤੇ ਮੈਂਬਰ ਸਟੇਟ ਕਾਰਜਕਾਰਨੀ ਕਮੇਟੀ ਪੰਜਾਬ ਨੇ ਦੱਸਿਆ ਕਿ ਹਰਮਨਦੀਪ ਸਿੰਘ ਬਹੁਤ ਹੀ ਨੇਕ ਇਨਸਾਨ, ਇਮਾਨਦਾਰੀ ਦੀ ਮਿਸਾਲ, ਹਰ ਔਖੇ ਸਮੇਂ ਮੁਲਾਜ਼ਮਾਂ ਦੇ ਨਾਲ ਖੜ੍ਹਨ ਵਾਲੇ ਹਨ | ਇਸ ਮੌਕੇ ਤਰਲੋਕ ਸਿੰਘ, ਸੁਰਿੰਦਰ ਸ਼ਰਮਾ, ਲਹਦ ਭਗਤ, ਬਗ਼ੀਚਾ ਸਿੰਘ, ਅਸ਼ਵਨੀ ਕੁਮਾਰ, ਗੁਰਤੇਜ ਸਿੰਘ, ਕਿਰਪਾਲ ਸਿੰਘ, ਅਜੀਤ ਸਿੰਘ, ਰਾਜਾ ਜਰਾ ਸਿੰਘ, ਹਰਬੰਸ ਸਿੰਘ ਸ਼ੇਖ਼ਾ, ਗੁਲਜ਼ਾਰ ਮਸੀਹ ਆਦਿ ਪੈਨਸ਼ਨਰ ਹਾਜ਼ਰ ਸਨ |