03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਕੱਤਰ ਓ.ਆਈ.ਡੀ.ਬੀ.ਵਰਸ਼ਾ ਸਿਨਹਾ ਵਲੋਂ ਪੀ.ਐੱਮ. ਸ੍ਰੀ ਸਕੂਲਾਂ 'ਚ ਚੱਲ ਰਹੇ ਵਿਕਾਸ ਕੰਮਾਂ ਦੀ ਪ੍ਰਗਤੀ ਸੰਬੰਧੀ ਵਿਸ਼ੇਸ਼ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਫ਼ਿਰੋਜ਼ਪੁਰ, 10 ਅਪ੍ਰੈਲ(ਗੁਰਿੰਦਰ ਸਿੰਘ)-ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਓ.ਆਈ.ਡੀ.ਬੀ. ਵਰਸ਼ਾ ਸਿਨਹਾ ਵਲੋਂ ਜ਼ਿਲ੍ਹੇ ਦੇ ਪੀ.ਐੱਮ. ਸ਼੍ਰੀ ਸਕੂਲਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸਿੱਖਿਆ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਵਲੋਂ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜੀਦਪੁਰ, ਪੀ.ਐਮ ਸ਼੍ਰਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ (ਲੜਕੀਆਂ), ਕੇਂਦਰੀ ਵਿਦਿਆਲਿਆ ਨੰਬਰ-1 ਅਤੇ ਜਵਾਹਰ ਨਵੋਦਿਆ ਵਿਦਿਆਲਿਆ ਮਹੀਂਆਂ ਵਾਲਾ ਦੇ ਨਿਰੀਖਣ ਉਪਰੰਤ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਪ੍ਰਬੰਧਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿਚ ਉੱਚ ਮਿਆਰ ਦੀਆਂ ਸਹੂਲਤਾਂ, ਨਵੀਂ ਤਕਨਾਲੋਜੀ ਅਤੇ ਸੁਧਰੇ ਹੋਏ ਸਿੱਖਣ-ਸਿਖਾਉਣ ਦੇ ਤਰੀਕੇ ਲਾਗੂ ਕਰਨਾ ਲਾਜ਼ਮੀ ਹੈ | ਉਨ੍ਹਾਂ ਵਲੋਂ ਸਕੂਲਾਂ ਵਿਚ ਹੋ ਰਹੇ ਬੁਨਿਆਦੀ ਢਾਂਚੇ ਦੇ ਕੰਮਾਂ, ਸਮਾਰਟ ਕਲਾਸ ਰੂਮਾਂ, ਲੈਬਾਰਟਰੀਆਂ ਅਤੇ ਖੇਡਾਂ ਨਾਲ ਸਬੰਧਿਤ ਸਹੂਲਤਾਂ ਦੀ ਪ੍ਰਗਤੀ ਦੀ ਵਿਸਥਾਰ ਨਾਲ ਸਮੀਖਿਆ ਕਰਦੇ ਹੋਏ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਕਿ ਹਰ ਪ੍ਰੋਜੈਕਟ ਨੂੰ ਗੁਣਵੱਤਾ ਅਤੇ ਸਮੇਂ ਦੀ ਪਾਬੰਦੀ ਨਾਲ ਪੂਰਾ ਕੀਤਾ ਜਾਵੇ | ਵਰਸ਼ਾ ਸਿਨਹਾ ਨੇ ਜ਼ੋਰ ਦੇ ਕੇ ਕਿਹਾ ਕਿ ਸਕੂਲਾਂ ਨੂੰ ਕੇਵਲ ਪਾਠ-ਪੁਸਤਕਾਂ ਤੱਕ ਸੀਮਤ ਨਾ ਰੱਖ ਕੇ ਵਿਦਿਆਰਥੀਆਂ ਵਿਚ ਆਲੋਚਨਾਤਮਿਕ ਸੋਚ, ਰਚਨਾਤਮਿਕਤਾ ਅਤੇ ਨੈਤਿਕ ਮੁੱਲਾਂ ਦਾ ਵਿਕਾਸ ਕਰਨਾ ਸਮੇਂ ਦੀ ਲੋੜ ਹੈ | ਉਨ੍ਹਾਂ ਨੇ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਨਵੀਨਤਮ ਸਿੱਖਣ ਤਕਨੀਕਾਂ ਅਪਣਾਉਣ ਅਤੇ ਬੱਚਿਆਂ ਨੂੰ ਪ੍ਰਯੋਗਾਤਮਿਕ ਅਤੇ ਜੀਵਨ-ਅਧਾਰਤ ਸਿੱਖਿਆ ਪ੍ਰਦਾਨ ਕਰਨ | ਇਸ ਤੋਂ ਇਲਾਵਾ ਉਨ੍ਹਾਂ ਵਲੋਂ ਸਕੂਲ ਪ੍ਰਬੰਧਕਾਂ ਨੂੰ ਇਹ ਵੀ ਆਦੇਸ਼ ਦਿੱਤੇ ਗਏ ਕਿ ਕੇਂਦਰ ਸਰਕਾਰ ਵਲੋਂ ਮਿਲ ਰਹੇ ਫ਼ੰਡਾਂ ਦਾ ਪੂਰਾ ਅਤੇ ਪਾਰਦਰਸ਼ੀ ਉਪਯੋਗ ਯਕੀਨੀ ਬਣਾਇਆ ਜਾਵੇ, ਤਾਂ ਜੋ ਵਿਦਿਆਰਥੀਆਂ ਲਈ ਇਕ ਸੁਰੱਖਿਅਤ, ਸੁਵਿਧਾਜਨਕ ਅਤੇ ਪ੍ਰੇਰਕ ਸਿੱਖਿਆ ਮਾਹੌਲ ਤਿਆਰ ਕੀਤਾ ਜਾ ਸਕੇ | ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਿ੍ਸ਼ਨਾ ਪਾਲ ਰਾਜਪੂਤ, ਡਿਪਟੀ ਡਾਇਰੈਕਟਰ ਸਪੋਰਟਸ ਸੁਨੀਲ ਭਾਰਦਵਾਜ, ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲ ਅਤੇ ਅਧਿਕਾਰੀ ਮੌਜੂਦ ਸਨ | ਜਿਨ੍ਹਾਂ ਵਲੋਂ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਸਕੀਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸੁਝਾਅ ਦਿੱਤੇ ਗਏ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਧਾਰਮਿਕ ਸਮਾਗਮ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ ਅਗਲੀ ਖ਼ਬਰ ਮੇਜਰ ਸਿੰਘ ਸੋਢੀਵਾਲਾ ਅਤੇ ਗੁਰਸੇਵਕ ਸਿੰਘ ਸੰਧੂ ਦੇ ਸਰਕਲ ਪ੍ਰਧਾਨ ਬਣਨ 'ਤੇ ਖੁਸ਼ੀ ਪ੍ਰਗਟ
Ad Position 24