05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕਤਲ ਮਾਮਲੇ 'ਚ ਚਾਰ ਨਾਮਜ਼ਦ ਵਿਅਕਤੀ ਬਰੀ

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਫ਼ਿਰੋਜ਼ਪੁਰ, 12 ਅਪ੍ਰੈਲ(ਰਾਕੇਸ਼ ਚਾਵਲਾ)-ਇਕ ਵਿਅਕਤੀ ਨੂੰ ਕੱਤਲ ਕਰਨ ਦੇ ਮਾਮਲੇ 'ਚ ਨਾਮਜ਼ਦ ਚਾਰ ਵਿਅਕਤੀਆਂ ਨੂੰ ਅਦਾਲਤ ਨੇ ਬਰੀ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ 27.10.2018 ਨੂੰ ਐੱਸ.ਆਈ/ ਐੱਸ.ਐੱਚ.ਓ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਦੇ ਸਬੰਧ ਵਿਚ ਬੱਸ ਸਟੈਂਡ ਪਿੰਡ ਅਮਰਪੁਰਾ ਵਿਖੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਰਮੇਸ਼ ਕੁਮਾਰ ਪੁੱਤਰ ਮਹਿੰਦਰ ਕੁਮਾਰ ਵਾਸੀ ਪਿੰਡ ਖਟਵਾ ਦੀ ਕੁੱਟਮਾਰ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ | ਮਿ੍ਤਕ ਰਮੇਸ਼ ਕੁਮਾਰ ਦੇ ਪਿਤਾ ਮਹਿੰਦਰ ਕੁਮਾਰ ਅਤੇ ਮਿ੍ਤਕ ਦੇ ਭਰਾ ਰਜਿੰਦਰ ਕੁਮਾਰ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਰਮੇਸ਼ ਕੁਮਾਰ ਮੈਡੀਕਲ ਸਟੋਰ 'ਤੇ ਕੰਮ ਕਰਦਾ ਸੀ ਅਤੇ ਆਮ ਲੋਕ ਉਸ ਨੂੰ ਐਮਰਜੈਂਸੀ ਵਿਚ ਦਵਾਈਆਂ ਲੈਣ ਲਈ ਬੁਲਾਉਂਦੇ ਸਨ | ਜਿਸ ਕਰਕੇ ਮਿ੍ਤਕ ਹਨੇਰੇ ਸਵੇਰੇ ਜਾਂਦਾ ਰਹਿੰਦਾ ਸੀ | 27.10.2018 ਨੂੰ ਸਵੇਰੇ ਲਗਭਗ 3:00 ਵਜੇ ਪਵਨ ਕੁਮਾਰ ਪੁੱਤਰ ਮੋਹਨ ਲਾਲ ਉਨ੍ਹਾਂ ਦੇ ਘਰ ਆਇਆ ਅਤੇ ਦੱਸਿਆ ਕਿ ਰਮੇਸ਼ ਕੁਮਾਰ ਨੂੰ ਮੁਲਜ਼ਮ ਮਾਰ ਕੁੱਟ ਰਹੇ ਹਨ | ਮੌਕੇ 'ਤੇ ਜਾ ਕੇ ਵੇਖਿਆ ਕਿ ਦੋਸ਼ੀਆਂ ਨੇ ਰਮੇਸ਼ ਕੁਮਾਰ ਦਾ ਕੱਤਲ ਕਰ ਦਿੱਤਾ | ਇਸ ਸਬੰਧੀ ਥਾਣਾ ਬਹਾਵਵਾਲਾ 'ਚ ਪੱਪੂ ਰਾਮ ਉਰਫ਼ ਰਾਮ ਕੁਮਾਰ, ਸੰਤੋਸ਼ ਪਤਨੀ ਪੱਪੂ ਰਾਮ, ਕਿ੍ਸ਼ਨ ਲਾਲ ਪੁੱਤਰ ਸ਼ੇਰਾ ਰਾਮ ਅਤੇ ਸੁਰਿੰਦਰ ਕੁਮਾਰ ਪੁੱਤਰ ਸਾਹਿਬ ਰਾਮ ਵਾਸੀਆਨ ਪਿੰਡ ਖਟਵਾ ਜ਼ਿਲ੍ਹਾ ਫ਼ਾਜ਼ਿਲਕਾ ਵਿਰੁੱਧ ਆਈ.ਪੀ.ਸੀ 302, 506 ਅਤੇ 34 ਤਹਿਤ ਮੁਕੱਦਮਾ ਦਰਜ ਕੀਤਾ | ਚਲੇ ਮਾਮਲੇ 'ਚ ਫ਼ਿਰੋਜ਼ਪੁਰ ਦੇ ਸੀਨੀਅਰ ਵਕੀਲ ਮਨੋਜ ਬਜਾਜ ਅਤੇ ਮੇਹਰ ਸਿੰਘ ਮੱਲ ਵਲੋਂ ਮੁਲਜ਼ਮਾਂ ਦੀ ਪੈਰਵੀ ਕੀਤੀ ਗਈ | ਦੋਹਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਾਜ਼ਿਲਕਾ ਅਜੀਤ ਪਾਲ ਸਿੰਘ ਦੀ ਅਦਾਲਤ ਨੇ ਨਾਮਜ਼ਦ ਪੱਪੂ ਰਾਮ ਉਰਫ਼ ਰਾਮ ਕੁਮਾਰ, ਸੰਤੋਸ਼ ਪਤਨੀ ਪੱਪੂ ਰਾਮ, ਕਿ੍ਸ਼ਨ ਲਾਲ ਪੁੱਤਰ ਸ਼ੇਰਾ ਰਾਮ ਅਤੇ ਸੁਰਿੰਦਰ ਕੁਮਾਰ ਪੁੱਤਰ ਸਾਹਿਬ ਰਾਮ ਨੂੰ ਨਿਰਦੋਸ਼ ਦੱਸ ਬਰੀ ਕਰਨ ਦਾ ਹੁਕਮ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਗਲਹੋਤਰਾ ਪਰਿਵਾਰ ਵਲੋਂ ਡੇਰਾ ਸ਼੍ਰੀ ਭਜਨਗੜ੍ਹ ਸਾਹਿਬ ਵਿਖ਼ੇ ਸਮਾਗਮ ਕਰਵਾਇਆ ਅਗਲੀ ਖ਼ਬਰ ਮਮਦੋਟ ਦੀ ਅਨਾਜ ਮੰਡੀ ਵਿਚ ਕਣਕ ਦੀ ਫ਼ਸਲ ਦੀ ਆਮਦ ਹੋਈ ਸ਼ੁਰੂ
Ad Position 24