04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਗਲਹੋਤਰਾ ਪਰਿਵਾਰ ਵਲੋਂ ਡੇਰਾ ਸ਼੍ਰੀ ਭਜਨਗੜ੍ਹ ਸਾਹਿਬ ਵਿਖ਼ੇ ਸਮਾਗਮ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਗੋਲੂ ਕਾ ਮੋੜ, 12 ਅਪ੍ਰੈਲ (ਸੁਰਿੰਦਰ ਸਿੰਘ ਪੁਪਨੇਜਾ)-ਗੁਰੂਹਰਸਹਾਏ ਦੇ ਗਲਹੋਤਰਾ ਪਰਿਵਾਰ ਦੀ ਬੇਟੀ ਫਿਜ਼ਾ ਗਲਹੋਤਰਾ ਪੁੱਤਰੀ ਵਿੱਕੀ ਗਲਹੋਤਰਾ ਦੇ ਪੀ.ਸੀ.ਐਸ ਵਿਚ ਸਲੈਕਟ ਹੋਣ 'ਤੇ ਡੇਰਾ ਸ਼੍ਰੀ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਸ੍ਰੀ ਅਖੰਡ ਪਾਠ ਕਰਵਾ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ | ਇਸ ਦੌਰਾਨ ਧਾਰਮਿਕ, ਰਾਜਨੀਤਕ, ਸਮਾਜਿਕ ਆਗੂਆਂ ਤੋਂ ਇਲਾਵਾ ਇਲਾਕੇ ਦੀਆਂ ਸ਼ਖ਼ਸੀਅਤਾਂ ਨੇ ਪਹੁੰਚ ਕੇ ਹਾਜ਼ਰੀ ਲਗਵਾਈ | ਇਸ ਮੌਕੇ ਡੇਰਾ ਸ਼੍ਰੀ ਭਜਨਗੜ੍ਹ ਦੇ ਮੁੱਖ ਸੇਵਾਦਾਰ ਸੰਤ ਬਾਬਾ ਰਜਿੰਦਰ ਸਿੰਘ ਵਲੋਂ ਫ਼ਿਜ਼ਾ ਗਲਹੋਤਰਾ ਅਤੇ ਪਰਿਵਾਰ ਨੂੰ ਗੁਰੂ ਘਰ ਦੀ ਬਖਸ਼ੀਸ਼ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਫ਼ਿਜ਼ਾ ਗਲਹੋਤਰਾ ਨੂੰ ਚੰਗੇ ਭਵਿੱਖ ਲਈ ਅਸ਼ੀਰਵਾਦ ਦਿੱਤਾ | ਇਸ ਮੌਕੇ ਫ਼ਿਜ਼ਾ ਗਲਹੋਤਰਾ ਨੇ ਕਿਹਾ ਕੀ ਇਹ ਮੇਰੀ ਕਾਮਯਾਬੀ ਲਈ ਮੇਰੇ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਹੈ | ਮੈਂ ਪੂਰੀ ਲਗਨ ਨਾਲ ਮਿਹਨਤ ਕਰਕੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਹੈ | ਫ਼ਿਜ਼ਾ ਗਲਹੋਤਰਾ ਨੇ ਸਮੂਹ ਬੇਟੀਆਂ ਨੂੰ ਕਿਹਾ ਕੀ ਵਿੱਦਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ | ਇਸ ਮੌਕੇ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ, ਬੀ.ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾ ਮਲਕੀਤ ਥਿੰਦ, ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ, ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਦੇ ਫ਼ਰਜ਼ੰਦ ਹਰਪਿੰਦਰ ਸਿੰਘ ਮਾਨ, ਐਸ.ਜੀ.ਪੀ.ਸੀ ਦੇ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ, ਪਲੈਨਿੰਗ ਬੋਰਡ ਫ਼ਿਰੋਜਪੁਰ ਦੇ ਚੇਅਰਮੈਨ ਹਰਜਿੰਦਰ ਸਿੰਘ ਘਾਂਗਾ, ਬੀ.ਜੇ.ਪੀ ਆਗੂ ਦੀਪਕ ਸ਼ਰਮਾ, ਆਤਮਜੀਤ ਸਿੰਘ ਡੇਵਿਡ ਪ੍ਰਧਾਨ ਨਗਰ ਕੌਂਸਲ, ਛਿੰਦਰਪਾਲ ਭੋਲਾ ਐਮ ਸੀ, ਸਤਵਿੰਦਰ ਭੰਡਾਰੀ ਪ੍ਰਧਾਨ ਵਪਾਰ ਮੰਡਲ, ਕਸ਼ਮੀਰ ਲਾਲ ਸਾਬਕਾ ਸਰਪੰਚ, ਬਲਦੇਵ ਸਿੰਘ ਮਾਹਮੂ ਜੋਈਆ ਪ੍ਰਧਾਨ ਪ੍ਰਬੰਧਕ ਕਮੇਟੀ, ਇਕਬਾਲ ਚੰਦ ਪਾਲਾ ਬੱਟੀ, ਪ੍ਰੇਮ ਪ੍ਰਧਾਨ ਪਿੰਡੀ, ਹਰਵਿੰਦਰ ਸਿੰਘ ਛਾਬੜਾ, ਸੁਖਵਿੰਦਰ ਪਾਲ ਸੁੱਖੂ, ਜਗਦੀਸ਼ ਥਿੰਦ ਨੰਬਰਦਾਰ, ਵਿੱਕੀ ਬੱਬਰ, ਬੱਬੂ ਮਹਿਰੋਕ, ਮੁਖ਼ਤਿਆਰ ਚੰਦ, ਰੁਪੇਸ਼ ਮੋਗਾ, ਪ੍ਰਸ਼ਾਂਤ ਖੇੜਾ ਆਦਿ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਵਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਪਰਿਵਾਰ ਵਿਚ ਕੇਵਲ ਕਿ੍ਸ਼ਨ ਗਲਹੋਤਰਾ, ਪ੍ਰਸ਼ੋਤਮ ਲਾਲ ਗਲਹੋਤਰਾ, ਵਿੱਕੀ ਗਲਹੋਤਰਾ, ਹੈਪੀ ਗਲਹੋਤਰਾ, ਲੱਕੀ ਗਲਹੋਤਰਾ, ਰਿੰਕੂ ਗਲਹੋਤਰਾ, ਵਿਕਾਸ ਗਲਹੋਤਰਾ, ਵਿਸ਼ਾਲ ਗਲਹੋਤਰਾ, ਸਾਹਿਬ ਗਲਹੋਤਰਾ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਦੀ ਕੁੱਟਮਾਰ ਅਗਲੀ ਖ਼ਬਰ ਕਤਲ ਮਾਮਲੇ 'ਚ ਚਾਰ ਨਾਮਜ਼ਦ ਵਿਅਕਤੀ ਬਰੀ
Ad Position 24