ਮੱਲਾਂਵਾਲਾ, 13 ਅਪ੍ਰੈਲ (ਗੁਰਦੇਵ ਸਿੰਘ)-ਪਿੰਡ ਕਾਮਲ ਵਾਲਾ ਵਿਖੇ ਕਈ ਪਰਿਵਾਰ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ | ਸਰਕਲ ਪ੍ਰਧਾਨ ਜਸਵਿੰਦਰ ਸਿੰਘ ਭੁੱਲਰ ਅਤੇ ਸਰਕਲ ਪ੍ਰਧਾਨ ਸਾਰਜ ਸਿੰਘ ਸਭਰਾ ਦੀ ਪੇ੍ਰਰਨਾ ਸਦਕਾ ਜਰਨੈਲ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ, ਅਜੈਬ ਸਿੰਘ, ਹਾਕਮ ਸਿੰਘ, ਕੇਵਲ ਸਿੰਘ, ਜਰਨੈਲ ਸਿੰਘ, ਮਿਹਰ ਸਿੰਘ, ਬਲਜੀਤ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ, ਖਜਾਨ ਸਿੰਘ, ਸੁਖਪਾਲ ਸਿੰਘ, ਸੁਖਵਿੰਦਰ ਸਿੰਘ, ਗੁਰਦਰਸ਼ਨ ਸਿੰਘ, ਇਕਬਾਲ ਸਿੰਘ, ਗੁਰਦੇਵ ਸਿੰਘ, ਲੱਧਾ ਸਿੰਘ, ਬਿੱਟੂ, ਸਾਗਰ, ਬੱਗਾ ਸਿੰਘ, ਕਸ਼ਮੀਰ ਕੌਰ, ਕੁਲਵੰਤ ਕੌਰ, ਪ੍ਰਕਾਸ਼ ਕੌਰ, ਗੁਰਮੀਤ ਕੌਰ, ਪੰਮੀ, ਰੇਖਾ, ਬਲਜੀਤ ਕੌਰ, ਸੁਖਦੇਵ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ, ਨਿੰਮੋਂ ਅਤੇ ਵਿੰਦੋ ਨੇ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਸ਼ਾਮਿਲ ਹੋਣ ਵਾਲਿਆਂ ਦਾ ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਜ਼ੀਰਾ ਨੇ ਸਵਾਗਤ ਕਰਦਿਆਂ ਜੀ ਆਇਆਂ ਆਖਿਆ ਅਤੇ ਭਰੋਸਾ ਦਿਵਾਇਆ ਕਿ ਹਰੇਕ ਨੂੰ ਪਾਰਟੀ 'ਚ ਬਣਦਾ ਮਾਣ ਸਤਿਕਾਰ ਦਿਵਾਇਆ ਜਾਵੇਗਾ | ਇਸ ਮੌਕੇ ਪਰਮਜੀਤ ਸਿੰਘ ਕਾਮਲ ਵਾਲਾ, ਸੁਖਵਿੰਦਰ ਸਿੰਘ ਕਾਮਲਵਾਲਾ, ਜਸਵੰਤ ਸਿੰਘ ਸੋਭਾ ਰਸੂਲਪੁਰ ਸਰਕਲ ਪ੍ਰਧਾਨ, ਸਰਬਜੀਤ ਸਿੰਘ ਬੂਹ, ਖੜਕ ਸਿੰਘ ਪੱਲੂ ਵਾਲਾ, ਲਖਵੀਰ ਸਿੰਘ ਕਿਲੀ ਗੁੱਦਾ, ਜਸਕਰਨ ਸਿੰਘ ਮੋਚੀ ਵਾਲਾ, ਜਸਪਾਲ ਸਿੰਘ ਤਲਵੰਡੀ ਨਿਪਾਲਾ, ਨਿਸ਼ਾਨ ਸਿੰਘ ਤਲਵੰਡੀ ਨਿਪਾਲਾ, ਕੁਲਦੀਪ ਸਿੰਘ ਡੋਗਰਾ, ਅਜੇ ਸੋਈ, ਦਿਲਬਾਗ ਸਿੰਘ, ਮਨਜੀਤ ਸਿੰਘ ਸੰਧੂ, ਸੁਖਜੀਤ ਸਿੰਘ ਆਸਿਫ਼ਵਾਲਾ, ਪ੍ਰਤਾਪ ਸਿੰਘ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ ਸੁਧਾਰਾ, ਡਾ. ਗੁਰਸੇਵਕ ਸਿੰਘ, ਅਨੋਖ ਸਿੰਘ, ਕਾਰਜ ਸਿੰਘ ਸਰਪੰਚ ਅਤੇ ਡਾ.ਬਲਦੇਵ ਸਿੰਘ ਮਲੂ ਵਾਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |