ਮੱਖੂ,13 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ)-ਫੁਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਥੇਬੰਦੀ ਦੀ ਹਫ਼ਤਾਵਾਰੀ ਮੀਟਿੰਗ ਬਲਾਕ ਪ੍ਰਧਾਨ ਨਿਸ਼ਾਨ ਸਿੰਘ ਗਿੱਲ ਫ਼ੌਜੀ ਸ਼ੀਹਾਂਪਾੜੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਬਾਠਾਂ ਵਾਲਾ ਮੱਖੂ ਵਿਖੇ ਹੋਈ | ਜਿਸ ਦੌਰਾਨ ਬਲਾਕ ਮੱਖੂ ਦੀਆਂ ਵੱਖ- ਵੱਖ ਇਕਾਈਆਂ ਦੇ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਸੂਬਾ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ | ਕਿਸਾਨ ਆਗੂਆਂ ਨੇ ਕਿਸਾਨੀ ਮਸਲਿਆਂ 'ਤੇ ਵਿਚਾਰਾਂ ਸਾਂਝੀਆਂ ਕਰਦਿਆਂ ਕਿਸਾਨ ਭਰਾਵਾਂ ਨੂੰ ਪ੍ਰੇਮ ਸਹਿਤ ਅਪੀਲ ਕੀਤੀ ਕਿ ਆਪਣੀ ਕਣਕ ਪੂਰੀ ਪੱਕੀ ਨੂੰ ਹੀ ਕਟਾ ਕੇ ਮੰਡੀਆਂ ਵਿਚ ਲੈ ਕੇ ਆਓ ਤਾਂ ਜੋ ਸਾਨੂੰ ਕਣਕ ਵੇਚਣ ਵਿਚ ਕੋਈ ਵੀ ਦਿੱਕਤ ਨਾ ਆਵੇ | ਉਨ੍ਹਾਂ ਕਿਹਾ ਕਿ ਅਸੀਂ ਮਾਰਕੀਟ ਕਮੇਟੀ ਦੇ ਵਿਭਾਗ ਦੇ ਸਮੂਹ ਅਹੁਦੇਦਾਰਾਂ ਅਤੇ ਮੁਲਾਜ਼ਮਾਂ ਨੂੰ ਬੇਨਤੀ ਕਰਦੇ ਹਾਂ ਕਿ ਕਣਕ ਵੇਚਣ ਦੌਰਾਨ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ | ਇਸ ਦੇ ਪੁਖ਼ਤਾ ਪ੍ਰਬੰਧ ਉਹ ਪਹਿਲਾਂ ਹੀ ਕਰ ਲੈਣ | ਇਸ ਮੌਕੇ ਨਿਸ਼ਾਨ ਸਿੰਘ ਗਿੱਲ ਫ਼ੌਜੀ ਸ਼ੀਂਹਾਂਪਾੜੀ ਬਲਾਕ ਪ੍ਰਧਾਨ ਮੱਖੂ ਤੋਂ ਇਲਾਵਾ ਬਾਪੂ ਗੁਰਦੇਵ ਸਿੰਘ ਸੂਬਾ ਸਰਪ੍ਰਸਤ, ਜਥੇਦਾਰ ਜੋਗਿੰਦਰ ਸਿੰਘ ਸਭਰਾ ਸੂਬਾ ਸੀਨੀਅਰ ਮੀਤ ਪ੍ਰਧਾਨ,ਜਥੇਦਾਰ ਗੁਰਚਰਨ ਸਿੰਘ ਪੀਰ ਮੁਹੰਮਦ ਸੂਬਾ ਐਗਜੈਕਟਿਵ ਕਮੇਟੀ ਮੈਂਬਰ, ਜਰਨੈਲ ਸਿੰਘ ਕੈਨੇਡੀਅਨ,ਧਰਮ ਸਿੰਘ ਸਭਰਾ ਮੀਤ ਪ੍ਰਧਾਨ,ਬਲਵਿੰਦਰ ਸਿੰਘ ਫ਼ੌਜੀ ਸੂਬਾ ਆਗੂ, ਗੁਰਪਾਲ ਸਿੰਘ ਸਭਰਾ ਜ਼ਿਲ੍ਹਾ ਐਗਜੈਕਟਿਵ ਕਮੇਟੀ ਮੈਂਬਰ,ਗੁਰਮੀਤ ਸਿੰਘ ਗਿੱਲ ਨਿਜ਼ਾਮਦੀਨ ਵਾਲਾ ਜ਼ਿਲ੍ਹਾ ਐਗਜੈਕਟਿਵ ਕਮੇਟੀ ਮੈਂਬਰ,ਜੋਗਾ ਸਿੰਘ ਪੀਰ ਮੁਹੰਮਦ ਬਲਾਕ ਜਰਨਲ ਸਕੱਤਰ,ਨਿਸ਼ਾਨ ਸਿੰਘ ਪੀਰ ਮੁਹੰਮਦ,ਗੁਰਨਾਮ ਸਿੰਘ ਢਿੱਲੋਂ,ਨੰਬਰਦਾਰ ਕੁਲਦੀਪ ਸਿੰਘ ਕਾਲੂ ਮੰਡਾਰ,ਦਰਸ਼ਨ ਸਿੰਘ ਚੁਰੀਆਂ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ |