06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਫਿਰੋਜ਼ਪੁਰ ਮੰਡਲ ਵਲੋਂ ਡਿਜੀਟਲ ਟਿਕਟਿੰਗ ਜਾਗਰੂਕਤਾ ਲਈ ਵਿਸ਼ੇਸ਼ ਮੁਹਿੰਮ

Ad Position 21
No active advertisement
ਅਜੀਤ ਡੈਸਕ 14-04-2026
ਫਿਰੋਜ਼ਪੁਰ, 13 ਅਪ੍ਰੈਲ(ਰਾਕੇਸ਼ ਚਾਵਲਾ)-ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵਲੋਂ ਰੇਲ ਯਾਤਰੀਆਂ ਨੂੰ ਡਿਜੀਟਲ ਟਿਕਟਿੰਗ ਪ੍ਰਤੀ ਜਾਗਰੂਕ ਕਰਨ ਅਤੇ 'ਰੇਲਵਨ' ਦੀ ਵੱਧ ਤੋਂ ਵੱਧ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 26 ਅਪ੍ਰੈਲ 2026 ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਇਹ ਮੁਹਿੰਮ ਫਿਰੋਜ਼ਪੁਰ ਮੰਡਲ ਦੇ ਪ੍ਰਮੁੱਖ ਸਟੇਸ਼ਨਾਂ ਲੁਧਿਆਣਾ, ਅੰਮਿ੍ਤਸਰ, ਜਲੰਧਰ ਸਿਟੀ, ਫਿਰੋਜ਼ਪੁਰ ਕੈਂਟ ਅਤੇ ਬਿਆਸ ਵਿਖੇ ਚਲਾਈ ਜਾ ਰਹੀ ਹੈ | ਮੁਹਿੰਮ ਦੇ ਤਹਿਤ ਰੋਜ਼ਾਨਾ ਵੱਖ-ਵੱਖ ਜਨ-ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ | ਜਿਨ੍ਹਾਂ ਵਿਚ ਡੈਮੋ ਬੂਥ, ਟਿਕਟ ਚੈਕਿੰਗ ਸਟਾਫ ਅਤੇ ਸਪੋਰਟਸਪਰਸਨ ਰਾਹੀਂ ਜਾਗਰੂਕਤਾ, ਨੁੱਕੜ ਨਾਟਕ, ਰੈਲੀ/ਪੈਦਲ ਯਾਤਰਾ, ਸੈਲਫੀ ਪੁਆਇੰਟ ਅਤੇ ਡਿਸਪਲੇ, ਘੋਸ਼ਣਾਵਾਂ, ਮਹਿਲਾ ਜਾਗਰੂਕਤਾ ਪ੍ਰੋਗਰਾਮ ਆਦਿ ਮੁੱਖ ਹਨ | ਇਸ ਮੁਹਿੰਮ ਦੀ ਸ਼ੁਰੂਆਤ ਲੁਧਿਆਣਾ ਸਟੇਸ਼ਨ ਤੋਂ ਕੀਤੀ ਗਈ ਸੀ | ਜਿਸ ਤੋਂ ਬਾਅਦ ਹੁਣ ਵੱਖ-ਵੱਖ ਸਟੇਸ਼ਨਾਂ 'ਤੇ ਰੋਜ਼ਾਨਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਰੇਲ ਯਾਤਰੀਆਂ ਨੂੰ ਡਿਜੀਟਲ ਮਾਧਿਅਮਾਂ ਖਾਸ ਕਰਕੇ ਰੇਲਵਨ ਰਾਹੀਂ ਟਿਕਟ ਬੁਕਿੰਗ, ਕੈਸ਼ਲੈੱਸ ਭੁਗਤਾਨ ਅਤੇ ਪੇਪਰਲੈੱਸ ਯਾਤਰਾ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ | ਮੁਹਿੰਮ ਰਾਹੀਂ ਯਾਤਰੀਆਂ ਨੂੰ ਸੌਖੀ, ਸੁਰੱਖਿਅਤ ਅਤੇ ਪਾਰਦਰਸ਼ੀ ਟਿਕਟਿੰਗ ਪ੍ਰਣਾਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਸ ਦੌਰਾਨ ਟਿਕਟ ਚੈਕਿੰਗ ਸਟਾਫ, ਕਮਰਸ਼ੀਅਲ ਕਰਮਚਾਰੀ, ਸਕਾਊਟਸ ਅਤੇ ਗਾਈਡਸ, ਸਭਿਆਚਾਰਕ ਟੀਮਾਂ ਅਤੇ ਮਹਿਲਾ ਸਟਾਫ ਸਰਗਰਮ ਭੂਮਿਕਾ ਨਿਭਾ ਰਹੇ ਹਨ | ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਨਾ ਸਿਰਫ਼ 'ਡਿਜੀਟਲ ਇੰਡੀਆ' ਮੁਹਿੰਮ ਨੂੰ ਮਜ਼ਬੂਤ ਕਰਨਗੀਆਂ ਸਗੋਂ ਯਾਤਰੀਆਂ ਨੂੰ ਆਧੁਨਿਕ, ਸੁਵਿਧਾਜਨਕ ਅਤੇ ਸੁਰੱਖਿਅਤ ਰੇਲ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਵੀ ਸਾਬਤ ਹੋਣਗੀਆਂ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਮੰਡੀਆਂ 'ਚ ਕੇਂਦਰੀ ਟੀਮ ਵਲੋਂ ਕਣਕ ਦੀ ਗੁਣਵੱਤਾ ਸੰਬੰਧੀ ਜਾਂਚ ਅਗਲੀ ਖ਼ਬਰ ਪੂਰੀ ਪੱਕੀ ਕਣਕ ਕੱਟ ਕੇ ਮੰਡੀ ਵਿਚ ਲੈ ਕੇ ਆਓ-ਕਿਸਾਨ ਆਗੂ ਭਾਕਿਯੂ ਪੰਜਾਬ ਦੀ ਹਫ਼ਤਾਵਾਰੀ ਮੀਟਿੰਗ ਹੋਈ
Ad Position 24
No active advertisement