ਖੋਸਾ ਦਲ ਸਿੰਘ, 14 ਅਪ੍ਰੈਲ (ਮਨਪ੍ਰੀਤ ਸਿੰਘ ਸੰਧੂ)-ਪੰਜਾਬ ਸਰਕਾਰ ਬਾਕੀ ਦੇ ਸਾਰੇ ਕੰਮ ਛੱਡ ਮੰਡੀਆਂ ਵਿਚ ਆ ਚੁੱਕੀ ਕਣਕ ਅਤੇ ਵੱਢਣ ਲਈ ਤਿਆਰ ਖੜੀ ਕਣਕ ਦੇ ਬੰਦੋਬਸਤ ਲਈ ਤੁਰੰਤ ਖ਼ਰੀਦ ਸ਼ੁਰੂ ਕਰਵਾਏ ਤਾਂ ਜੋ ਪਹਿਲਾਂ ਹੀ ਮੌਸਮ ਦੀ ਮਾਰ ਝੱਲ ਰਹੇ ਕਿਸਾਨ ਨੂੰ ਹੋਰ ਆਰਥਿਕ ਨੁਕਸਾਨ ਨਾ ਹੋ ਸਕੇ | ਉਕਤ ਸ਼ਬਦ ਬੀ.ਕੇ.ਯੂ. ਲੱਖੋਵਾਲ ਦੇ ਪੰਜਾਬ ਆਗੂ ਹਰਦਿਆਲ ਸਿੰਘ ਅਲੀਪੁਰ, ਕਿਰਨਪਾਲ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸੈਕਟਰੀ ਸ਼ੂਸ਼ਕ ਨੇ ਖੋਸਾ ਦਲ ਸਿੰਘ ਵਾਲਾ ਵਿਖੇ ਹੋਈ | ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ 'ਤੇ ਇਸ ਵਰ੍ਹੇ ਕਰੋਪੀਆਂ ਹੀ ਆ ਰਹੀਆਂ ਹਨ | ਪਹਿਲਾਂ ਸਬਜ਼ੀਆਂ ਦੀਆਂ ਫ਼ਸਲਾਂ ਦਾ ਮੁੱਲ ਨਹੀਂ ਮਿਲਿਆ, ਫਿਰ ਫ਼ਸਲਾਂ ਮੌਸਮ ਦੀ ਕਰੋਪੀ ਦਾ ਸ਼ਿਕਾਰ ਹੋਈਆਂ ਅਤੇ ਹੁਣ ਜੇਕਰ ਮਹੀਨਿਆਂ ਦੀ ਮਿਹਨਤ ਦਾ ਮੁੱਲ ਮਿਲਣ ਦੀ ਆਸ ਬੱਝੀ ਤਾਂ ਖ਼ਰੀਦ ਏਜੰਸੀਆਂ ਕਣਕ ਦੀ ਖ਼ਰੀਦ ਕਰਨੋਂ ਜਵਾਬ ਦੇ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਤੁਰੰਤ ਖ਼ਰੀਦ ਏਜੰਸੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕਰਨ ਅਤੇ ਉਨ੍ਹਾਂ ਵਲੋਂ ਕਿਸਾਨਾਂ ਨੂੰ ਖੱਜਲ ਖ਼ੁਆਰ ਕਰਨ ਲਈ ਬਣਾਏ ਜਾ ਰਹੇ ਨਵੇਂ ਨਿਯਮਾਂ ਨੂੰ ਲਾਗੂ ਹੋਣ ਤੋਂ ਰੋਕਣ ਅਤੇ ਪਹਿਲਾਂ ਦੀ ਤਰ੍ਹਾਂ ਖ਼ਰੀਦ ਸ਼ੁਰੂ ਕਰਵਾਉਣ | ਇਸ ਮੌਕੇ ਜਲੌਰ ਸਿੰਘ ਮਣਕਿਆਂ ਵਾਲੀ, ਚਮਕੌਰ ਸਿੰਘ ਖੋਸਾ ਦਿਲ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਮਰਖ਼ਾਈ, ਪਲਵਿੰਦਰ ਸਿੰਘ, ਬਲਵਿੰਦਰ ਸਿੰਘ ਜ਼ੀਰਾ, ਸਲਵਿੰਦਰ ਸਿੰਘ ਭਾਗੋ ਕੇ, ਡਾ.ਸਰੇਬਨ ਸਿੰਘ ਅਲੀਪੁਰ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਅਲੀਪੁਰ, ਅਜਮੇਰ ਸਿੰਘ, ਹਰਜਿੰਦਰ ਸਿੰਘ, ਜਸਬੀਰ ਸਿੰਘ, ਦਲਜੀਤ ਸਿੰਘ ਬੁੱਟਰ, ਚਮਕੌਰ ਸਿੰਘ ਜ਼ੀਰਾ ਹਾਜ਼ਰ ਸਨ |