08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡੈਲੀਗੇਟ ਇਜਲਾਸ

Ad Position 21
No active advertisement
ਅਜੀਤ ਡੈਸਕ 16-04-2026
ਮਮਦੋਟ, 14 ਅਪ੍ਰੈਲ(ਸੁਖਦੇਵ ਸਿੰਘ ਸੰਗਮ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲ਼ੋਂ ਜਥੇਬੰਦੀ ਦੇ ਵਿਧਾਨ ਮੁਤਾਬਿਕ ਦੁਬਾਰਾ ਚੋਣ ਕਰਨ ਲਈ ਡੈਲੀਗੇਟ ਇਜਲਾਸ ਕਰਕੇ ਬਲਾਕ ਮਮਦੋਟ ਨਾਲ ਸਬੰਧਿਤ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਇਸ ਵਿਸ਼ੇਸ਼ ਇਜਲਾਸ ਦੀ ਅਗਵਾਈ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਬਕਾਂ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਅਤੇ ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਸਿੰਧੂ ਵਲੋਂ ਕੀਤੀ ਗਈ | ਜਥੇਬੰਦੀ ਦੇ ਆਗੂਆਂ ਨੇ ਵੇਰਵਾ ਦਿੰਦੇ ਹੋਏ ਦੱਸਿਆ ਕਿ ਬਲਾਕ ਮਮਦੋਟ ਦਾ ਪ੍ਰਧਾਨ ਮੰਗਲ ਸਿੰਘ ਸਵਾਈ ਕੇ ਨੂੰ ਦੂਜੀ ਵਾਰ ਲਾਇਆ ਗਿਆ | ਜਦਕਿ ਹਰਪਾਲ ਸਿੰਘ ਜਤਾਲਾ ਸਕੱਤਰ, ਗੁਰਦਿਆਲ ਸਿੰਘ ਟਿੱਬੀ ਖ਼ਜ਼ਾਨਚੀ, ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਨੌਲ਼, ਮੀਤ ਪ੍ਰਧਾਨ ਉੱਤਮ ਸਿੰਘ, ਮੀਤ ਪ੍ਰਧਾਨ ਅਭਿਤਾਬ ਸਿੰਘ ਮਮਦੋਟ, ਪੈੱ੍ਰਸ ਸਕੱਤਰ ਸੁਖਚੈਨ ਸਿੰਘ, ਮੀਤ ਸਕੱਤਰ ਮੰਗਤ ਸਿੰਘ, ਵਲੰਟੀਅਰ ਇੰਚਾਰਜ ਖੀਵਾ ਦੁੱਗਲ ਨੂੰ ਨਿਯੁਕਤ ਕੀਤਾ ਗਿਆ ਹੈ | ਜ਼ਿਕਰਯੋਗ ਹੈ, ਕਿ ਜਥੇਬੰਦੀ ਦੁਆਰਾ ਉਕਤ ਚੋਣ ਆਪਸੀ ਸਰਬਸੰਮਤੀ ਨਾਲ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਫਿਰੋਜਪੁਰ-ਫਾਜ਼ਿਲਕਾ ਮਾਰਗ 'ਤੇ ਸੀਮਿੰਟ ਨਾਲ ਭਰਿਆ ਘੋੜਾ ਟਰਾਲਿਆ ਪਲਟਿਆ ਅਗਲੀ ਖ਼ਬਰ ਆਰ.ਐਸ.ਡੀ. ਰਾਜ ਰਤਨ ਪਬਲਿਕ ਸਕੂਲ ਨੇ ਸਾਲਾਨਾ ਨਤੀਜਿਆਂ 'ਚ ਮਾਰੀਆਂ ਮੱਲਾਂ
Ad Position 24