08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਫਿਰੋਜਪੁਰ-ਫਾਜ਼ਿਲਕਾ ਮਾਰਗ 'ਤੇ ਸੀਮਿੰਟ ਨਾਲ ਭਰਿਆ ਘੋੜਾ ਟਰਾਲਿਆ ਪਲਟਿਆ

Ad Position 21
No active advertisement
ਅਜੀਤ ਡੈਸਕ 16-04-2026
ਫ਼ਿਰੋਜਪੁਰ/ਮਮਦੋਟ, 15 ਅਪ੍ਰੈਲ (ਗੁਰਿੰਦਰ ਸਿੰਘ, ਰਾਜਿੰਦਰ ਸਿੰਘ)-ਫਿਰੋਜ਼ਪੁਰ-ਫ਼ਾਜਿਲਕਾ ਮਾਰਗ ਤੇ ਖਾਈ ਫੇਮੇ ਕੀ ਰੇਲਵੇ ਪੁਲ ਤੋ ਅੱਗੇ ਸੰਤੁਲਨ ਵਿਗੜ ਜਾਣ ਕਾਰਨ ਸੀਮਿੰਟ ਨਾਲ ਭਰਿਆ ਘੋੜਾ-ਟਰਾਲਾ ਸੜਕ ਦੇ ਵਿਚਕਾਰ ਪਲਟ ਗਿਆ | ਜਿਸ ਕਾਰਨ ਸੜਕ ਦਾ ਬਹੁਤਾ ਹਿੱਸਾ ਜਾਮ ਹੋ ਗਿਆ ਅਤੇ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ | ਇਸ ਹਾਦਸੇ ਦਾ ਪਤਾ ਚੱਲਣ ਤੋਂ ਬਾਅਦ ਥਾਣਾ ਸਦਰ ਫ਼ਿਰੋਜਪੁਰ ਤੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਜਿਨ੍ਹਾਂ ਵਲੋਂ ਟਰੈਫ਼ਿਕ ਨੂੰ ਕੰਟਰੋਲ ਕਰਦਿਆਂ ਥੋੜੇ੍ਹ ਜਿਹੇ ਰਸਤੇ ਵਿਚੋਂ ਵਾਹਨਾਂ ਨੂੰ ਵਾਰੋ-ਵਾਰੀ ਲੰਘਾਇਆ ਜਾ ਰਿਹਾ ਸੀ | ਜਿਸ ਕਾਰਨ ਕਤਾਰਾਂ ਵਿਚ ਖੜ੍ਹੇ ਲੋਕਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਗਿਆ | ਉੱਧਰ ਘੋੜੇ-ਟਰਾਲੇ ਵਿਚ ਭਰੇ ਸੀਮਿੰਟ ਨੂੰ ਚੁੱਕਣ ਅਤੇ ਵੱਡੀਆਂ ਕਰੇਨਾਂ ਦੀ ਮਦਦ ਨਾਲ ਟਰਾਲੇ ਨੂੰ ਸਿੱਧਾ ਕਰਕੇ ਸੜਕ ਤੋਂ ਪਾਸੇ ਕਰਨ ਦੀ ਕਾਰਵਾਈ ਵੀ ਚੱਲ ਰਹੀ ਸੀ | ਇੱਥੇ ਜ਼ਿਕਰਯੋਗ ਹੈ ਕਿ ਇਸ ਇਕਹਿਰੇ ਮਾਰਗ 'ਤੇ ਹਰ ਰੋਜ਼ ਕਿਤੇ ਨਾ ਕਿਤੇ ਹਾਦਸਾ ਵਾਪਰ ਜਾਂਦਾ ਹੈ,ਜਿਸ ਕਾਰਨ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ਜਾ ਪਈਆਂ ਹਨ | ਇਲਾਕੇ ਦੇ ਲੋਕਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋ ਇਸ ਮਾਰਗ ਨੂੰ ਤੁਰੰਤ ਚੌੜਾ ਕਰਕੇ ਚਹੁੰਮਾਰਗੀ ਬਣਾਉਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨਾਗੀ ਹਸਪਤਾਲ ਮੁੱਦਕੀ ਦਾ ਪਿ੍ਸਟਿਨ ਵਾਈਬ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਕੀਤਾ ਦੌਰਾ ਅਗਲੀ ਖ਼ਬਰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡੈਲੀਗੇਟ ਇਜਲਾਸ
Ad Position 24