ਮੁੱਦਕੀ, 15 ਅਪ੍ਰੈਲ(ਭਾਰਤ ਭੂਸ਼ਨ ਅਗਰਵਾਲ)-ਪਿ੍ਸਟਿਨ ਵਾਈਬ ਸਕੂਲ ਦੇ ਚੌਥੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਲੋਂ ਇੱਕ ਵਿਸ਼ੇਸ਼ ਸਿੱਖਿਆਤਮਿਕ ਦੌਰਾ ਕਰਦੇ ਹੋਏ ਏ-ਵੰਨ ਨਾਗੀ ਹਸਪਤਾਲ ਲੁਹਾਮ ਰੋਡ ਮੁੱਦਕੀ ਦਾ ਦੌਰਾ ਕੀਤਾ ਗਿਆ | ਇਸ ਦੌਰੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਿਹਤ ਸੇਵਾਵਾਂ, ਹਸਪਤਾਲ ਦੇ ਕੰਮਕਾਜ ਅਤੇ ਮੈਡੀਕਲ ਖੇਤਰ ਬਾਰੇ ਪ੍ਰਯੋਗਾਤਮਿਕ ਜਾਣਕਾਰੀ ਦੇਣਾ ਸੀ ਤਾਂ ਜੋ ਉਨ੍ਹਾਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਅਸਲ ਜੀਵਨ ਦੀ ਵੀ ਸਮਝ ਮਿਲ ਸਕੇ | ਦੌਰੇ ਦੌਰਾਨ ਵਿਦਿਆਰਥੀਆਂ ਨੂੰ ਹਸਪਤਾਲ ਦੇ ਵੱਖ-ਵੱਖ ਮਹੱਤਵਪੂਰਨ ਵਿਭਾਗਾਂ ਜਿਵੇਂ ਕਿ ਐਮਰਜੈਂਸੀ ਵਾਰਡ, ਲੈਬਾਰਟਰੀ, ਰੇਡਿਓਲੋਜੀ ਵਿਭਾਗ ਅਤੇ ਮਰੀਜ਼ਾਂ ਦੇ ਵਾਰਡਾਂ ਦਾ ਵਿਸਥਾਰ ਨਾਲ ਦੌਰਾ ਕਰਵਾਇਆ ਗਿਆ | ਡਾਕਟਰਾਂ ਅਤੇ ਮੈਡੀਕਲ ਸਟਾਫ਼ ਵਲੋਂ ਬੱਚਿਆਂ ਨੂੰ ਹਰ ਵਿਭਾਗ ਦੇ ਕੰਮ ਕਰਨ ਦੇ ਢੰਗ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਹਸਪਤਾਲ ਵਿਚ ਟੀਮ ਵਰਕ ਰਾਹੀਂ ਮਰੀਜ਼ਾਂ ਦੀ ਸੇਵਾ ਕੀਤੀ ਜਾਂਦੀ ਹੈ | ਇਸ ਮੌਕੇ ਡਾ. ਕੁਲਦੀਪ ਸਿੰਘ ਨਾਗੀ ਵਲੋਂ ਵਿਦਿਆਰਥੀਆਂ ਨੂੰ ਸਿਹਤ ਸੰਭਾਲ, ਸਫ਼ਾਈ, ਸੰਤੁਲਿਤ ਖ਼ੁਰਾਕ ਅਤੇ ਰੋਜ਼ਾਨਾ ਜੀਵਨ ਵਿਚ ਸਿਹਤਮੰਦ ਆਦਤਾਂ ਅਪਣਾਉਣ ਲਈ ਪੇ੍ਰਰਿਤ ਕੀਤਾ ਗਿਆ | ਅੰਤ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਇਸ ਦੌਰੇ ਨੂੰ ਬਹੁਤ ਹੀ ਲਾਭਕਾਰੀ, ਜਾਣਕਾਰੀ ਪੂਰਨ ਅਤੇ ਯਾਦਗਾਰ ਅਨੁਭਵ ਦੱਸਿਆ ਗਿਆ |