ਜ਼ੀਰਾ 15 ਅਪ੍ਰੈਲ(ਪ੍ਰਤਾਪ ਸਿੰਘ ਹੀਰਾ)-ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ ਜ਼ੀਰਾ ਵਲੋਂ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਦਾ 135ਵਾਂ ਜਨਮ ਦਿਨ ਕਮੇਟੀ ਦਫਤਰ ਜ਼ੀਰਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਦੌਰਾਨ ਡਾਕਟਰ ਅੰਬੇਦਕਰ ਸਾਹਿਬ ਦੀ ਤਸਵੀਰ 'ਤੇ ਫੁੱਲਾਂ ਦੇ ਹਾਰ ਪਹਿਨਾਏ ਗਏ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਅੰਬੇਦਕਰ ਦੇ ਜੀਵਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ | ਮੀਟਿੰਗ ਵਿਚ ਪ੍ਰਧਾਨ ਨਰਿੰਦਰ ਸਿੰਘ, ਸੁਖਦੇਵ ਬਿੱਟੂ ਵਿੱਜ ਪ੍ਰਧਾਨ ਭਾਰਤ ਵਿਕਾਸ ਪਰਿਸ਼ਦ, ਤਰਸੇਮ ਲਾਲ ਜੁਨੇਜਾ ਪ੍ਰਧਾਨ ਅਲਾਇੰਸ ਕਲੱਬ ਜ਼ੀਰਾ, ਚਰਨਪ੍ਰੀਤ ਸਿੰਘ ਸੋਨੂੰ ਸੀਨੀਅਰ ਵਾਈਸ ਪ੍ਰਧਾਨ, ਗੁਰਬਖ਼ਸ਼ ਸਿੰਘ ਵਿੱਜ ਖ਼ਜ਼ਾਨਚੀ, ਰਾਮ ਪ੍ਰਕਾਸ਼ ਐਸ.ਪੀ ਰਿਟਾਇਰਡ ,ਮਿੰਟੂ ਕੁੱਕੜ , ਸੋਨੂੰ ਗੁਜਰਾਲ ਆਦਿ ਸਮੂਹ ਮੈਂਬਰ ਹਾਜ਼ਰ ਸਨ |