ਜ਼ੀਰਾ, 15 ਅਪ੍ਰੈਲ(ਪ੍ਰਤਾਪ ਸਿੰਘ ਹੀਰਾ)-ਬਾਬਾ ਜੀਵਨ ਸਿੰਘ ਕਲੱਬ ਪਿੰਡ ਗਾਦੜੀ ਵਾਲਾ ਵਲੋਂ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਦੇ 135 ਵਾਂ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸਾਦੇ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਵਲੋਂ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਹਨਾਂ ਦੇ ਜੀਵਨ ਵਿਚ ਪੜਾਈ ਦੌਰਾਨ ਆਈਆਂ ਕਠਨਾਈਆਂ ਅਤੇ ਉਹਨਾਂ ਵੱਲੋਂ ਦੇਸ਼ ਨੂੰ ਦਿੱਤੇ ਸੰਵਿਧਾਨ ਪ੍ਰਤੀ ਚਾਨਣਾ ਪਾਇਆ | ਇਸ ਮੌਕੇ ਕਲੱਬ ਵਲੋਂ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਹੋਣਹਾਰ ਬੱਚਿਆਂ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤੇ ਗਏ | ਇਹ ਇਸ ਮੌਕੇ ਆਏ ਹੋਏ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਵਿਚ ਗੁਰਪ੍ਰੀਤ ਸਿੰਘ ਕਲੱਬ ਪ੍ਰਧਾਨ, ਕੁਲਵੰਤ ਸਿੰਘ, ਮਲਕੀਤ ਸਿੰਘ ਸੋਨੀ, ਗਿਆਨ ਸਿੰਘ, ਜਥੇਦਾਰ ਮੰਗਲ ਸਿੰਘ, ਡਾਕਟਰ ਗੁਰਪ੍ਰੀਤ ਸਿੰਘ ਸੋਨੀ, ਗੁਰਦੇਵ ਸਿੰਘ ਫ਼ੌਜੀ, ਗੁਲਾਬ ਸਿੰਘ, ਜੱਸਾ ਸਿੰਘ,ਮਾਸਟਰ ਮੇਘ ਰਾਜ ਰੱਲਾ, ਡਾਕਟਰ ਕਮਲ , ਬੂਟਾ ਸਿੰਘ ਫ਼ੌਜੀ, ਪ੍ਰਤਾਪ ਸਿੰਘ, ਸਨੇਰ, ਨਿੱਕਾ ਸਿੰਘ , ਹਰਮਨ ਸਿੰਘ , ਲਖਵੀਰ ਸਿੰਘ ਯੂ.ਐਸ.ਏ, ਨੱਥਾ ਸਿੰਘ ਬੀ.ਐਸ.ਪੀ ਆਗੂ, ਡਾ. ਗੁਰਮੇਲ ਸਿੰਘ ਆਦਿ ਹਾਜ਼ਰ ਸਨ |