ਜ਼ੀਰਾ, 16 ਅਪ੍ਰੈਲ (ਰਜਨੀਸ਼ ਕਥੂਰੀਆ)-ਸੀ.ਬੀ.ਐੱਸ.ਈ ਬੋਰਡ ਵੱਲੋਂ ਮਾਰਚ 2026 ਦਸਵੀਂ ਕਲਾਸ ਦੇ ਇਮਤਿਹਾਨ ਵਿਚ ਸ੍ਰੀ ਹੇਮਕੁੰਟ ਸੀਨੀਅਰ ਸਕੈਂਡਰੀ ਸਕੂਲ ਕੋਟ-ਈਸੇ-ਖਾਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਇਸ ਵਿਚ ਮਹਿਕਪ੍ਰੀਤ ਕੌਰ ਜੀਂਦੜਾ ਅਤੇ ਮੰਨਤ ਨਾਰੰਗ ਵਾਸੀ ਕੋਟ-ਈਸੇ-ਖਾਂ ਨੇ 92.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਕਲਾਸ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਹਰਮੀਤ ਕੌਰ ਵਾਸੀ ਕੋਟ-ਈਸੇ-ਖਾਂ ਨੇ 92 ਫ਼ੀਸਦੀ, ਸਤਨਾਮ ਕੌਰ ਵਾਸੀ ਸਿੰਘਪੁਰਾ ਉਰਫ਼ ਮੁੰਨਣ ਨੇ 91.4 ਫ਼ੀਸਦੀ, ਰੀਆ ਸ਼ਰਮਾ ਵਾਸੀ ਕੋਟ-ਈਸੇ-ਖਾਂ ਨੇ 91.4 ਫ਼ੀਸਦੀ,ਪ੍ਰਭਜੋਤ ਕੌਰ ਵਾਸੀ ਕੋਟ-ਈਸੇ-ਖਾਂ ਨੇ 90.8 ਫ਼ੀਸਦੀ, ਰਵਨੀਤ ਕੌਰ ਵਾਸੀ ਪਿੰਡ ਦੌਲੇਵਾਲਾ 90.8 ਫ਼ੀਸਦੀ ,ਹਰਮਨਪ੍ਰੀਤ ਕੌਰ ਵਾਸੀ ਖੋਸਾ ਕੋਟਲਾ 89.4 ਫ਼ੀਸਦੀ,ਰਾਜਦੀਪ ਸਿੰਘ ਫਤਿਹਗੜ੍ਹ ਕੋਰੋਟਾਣਾ 88.2 ਫ਼ੀਸਦੀ, ਸੁਖਮਨਪ੍ਰੀਤ ਕੌਰ ਖੋਸਾ ਕੋਟਲਾ 88 ਫ਼ੀਸਦੀ,ਏਕਮ ਪ੍ਰੀਤ ਕੌਰ ਸੰਧੂ ਬਾਜੇ ਕੇ 88 ਫ਼ੀਸਦੀ,ਮਹਿਕ ਨਾਰੰਗ ਕੋਟ-ਈਸੇ-ਖਾਂ 87.6 ਫ਼ੀਸਦੀ,ਖ਼ੁਸ਼ੀ ਕੋਟ-ਈਸੇ-ਖਾਂ 87.4 ਫ਼ੀਸਦੀ, ਖੁਸ਼ਪ੍ਰੀਤ ਕੌਰ ਖੋਸਾ ਜਲਾਲ 86.4 ਫ਼ੀਸਦੀ, ਰੋਬਿਨਪ੍ਰੀਤ ਕੌਰ ਬਾਜੇ ਕੇ 86.4 ਫ਼ੀਸਦੀ ,ਅੰਸ਼ਵੀਰ ਕੌਰ ਬਰਾੜ ਜ਼ੀਰਾ 86.2 ਫ਼ੀਸਦੀ, ਸੁਖਮਨਪ੍ਰੀਤ ਕੌਰ ਦੋਲੇਵਾਲਾ 85.8 ਫ਼ੀਸਦੀ, ਨਵਜੋਤ ਕੌਰ ਰੰਡਿਆਲਾ 85.8 ਫ਼ੀਸਦੀ, ਸਰਬਜੀਤ ਸਿੰਘ ਗਿੱਲ ਨੂਰਪੁਰ ਹਕੀਮਾਂ 85.2 ਨੇ ਫ਼ੀਸਦੀ ਅੰਕ ਹਾਸਲ ਕੀਤੇ | ਜਦੋਂਕਿ ਬਾਕੀ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ. ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਦਾ ਸਿਹਰਾ ਪਿ੍ੰਸੀਪਲ ਰਮਨਜੀਤ ਕੌਰ, ਸੋਨੀਆ ਸ਼ਰਮਾ ਅਤੇ ਸਮੂਹ ਸਟਾਫ ਨੂੰ ਜਾਂਦਾ ਹੈ |