ਫ਼ਿਰੋਜ਼ਪੁਰ, 16 ਅਪ੍ਰੈਲ (ਸ. ਰ.)-ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਵਸ ਮੌਕੇ ਫ਼ਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਸਮਾਗਮ ਵੱਡੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਗਏ | ਵਾਰਡ ਨੰਬਰ 21 ਚੁੰਗੀ ਵਾਲੀ ਗਲੀ, ਵਾਰਡ ਨੰਬਰ 22 ਵੇਹੜਾ ਲਈਏ ਵਾਲਾ ਅਤੇ ਵਾਰਡ ਨੰਬਰ 32 ਬਸਤੀ ਆਵਾ ਵਿਖੇ ਸਥਿਤ ਵਾਲਮੀਕੀ ਮੰਦਰਾਂ ਵਿਚ ਆਯੋਜਿਤ ਕੀਤੇ ਗਏ ਵਿਸ਼ੇਸ਼ ਸਮਾਗਮਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਖਪਾਲ ਸਿੰਘ ਨੰਨੂ ਸਾਬਕਾ ਮੁੱਖ ਸੰਸਦੀ ਸਕੱਤਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਨੇ ਸਮੂਹ ਸੰਗਤ ਨੂੰ ਡਾ: ਅੰਬੇਡਕਰ ਦੇ ਜਨਮ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਡਾ. ਅੰਬੇਡਕਰ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ, ਮਹਾਨ ਸਮਾਜ ਸੁਧਾਰਕ, ਅਰਥਸ਼ਾਸਤਰੀ ਅਤੇ ਪ੍ਰਸਿੱਧ ਕਾਨੂੰਨ ਵਿਦਵਾਨ ਸਨ | Tਬਾਬਾ ਸਾਹਿਬUਦੇ ਨਾਂ ਨਾਲ ਮਸ਼ਹੂਰ ਡਾ. ਅੰਬੇਡਕਰ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਰਹੇ ਅਤੇ ਉਨ੍ਹਾਂ ਨੇ ਦਲਿਤਾਂ, ਅÏਰਤਾਂ ਅਤੇ ਮਜ਼ਦੂਰ ਵਰਗ ਦੇ ਅਧਿਕਾਰਾਂ ਲਈ ਲੰਬਾ ਸੰਘਰਸ਼ ਕੀਤਾ | ਇਸ ਮੌਕੇ ਆਦਿ ਧਰਮ ਸਮਾਜ ਦੇ ਮੁੱਖ ਸੰਚਾਲਕ ਦਰਸ਼ਨ ਰਾਵਣ ਨੇ ਆਪਣੇ ਨਿਵਾਸ ਸਥਾਨ 'ਤੇ ਕੇਕ ਕੱਟ ਕੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਡਾ. ਅੰਬੇਡਕਰ ਦਾ ਜੀਵਨ ਸੰਘਰਸ਼, ਸਿੱਖਿਆ ਪ੍ਰਤੀ ਸਮਰਪਣ ਅਤੇ ਸਮਾਜਿਕ ਨਿਆਂ ਲਈ ਲੜਾਈ ਹਰ ਪੀੜ੍ਹੀ ਲਈ ਪੇ੍ਰਰਨਾ ਸਰੋਤ ਹੈ | ਉਨ੍ਹਾਂ ਨੇ ਭਾਰਤ ਨੂੰ ਇਕ ਆਧੁਨਿਕ ਅਤੇ ਸਮਾਨਤਾਵਾਦੀ ਰਾਸ਼ਟਰ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ | ਸਮਾਗਮ ਦੌਰਾਨ ਧਰਮਿੰਦਰ ਪ੍ਰਧਾਨ, ਵੀਨਾ ਬਸੇਕ, ਰਾਜ ਕੁਮਾਰ, ਵਿਨੇ ਕੁਮਾਰ, ਜੱਜ ਕੁਮਾਰ, ਵਿਨੋਦ, ਧੰਨਾ, ਰਮਨ ਭੱਟੀ, ਕਪਿਲ, ਰਾਜੂ, ਵਰਨ ਕੁਮਾਰ, ਅਜੀਤ ਸਭਰਵਾਲ, ਪੱਪੂ ਨਾਹਰ, ਸ਼ਾਮ ਲਾਲ, ਸੁਰਿੰਦਰ ਕੰਡੇਵਾਲਾ, ਦੇਸ ਰਾਜ ਸਮੇਤ ਕਈ ਪ੍ਰਮੁੱਖ ਆਗੂ ਅਤੇ ਸਥਾਨਕ ਨਿਵਾਸੀ ਮੌਜੂਦ ਸਨ |