13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਟਰੀਮ ਲਾਈਨ ਵੈੱਲਫੇਅਰ ਸੁਸਾਇਟੀ ਨੇ ਬਲਾਈਾਡ ਹੋਮ ਵਿਖੇ ਮਨਾਇਆ ਵਿਸਾਖੀ ਦਾ ਦਿਹਾੜਾ

Ad Position 21
No active advertisement
ਅਜੀਤ ਡੈਸਕ 17-04-2026
ਫ਼ਿਰੋਜ਼ਪੁਰ, 16 ਅਪ੍ਰੈਲ (ਗੁਰਿੰਦਰ ਸਿੰਘ)-ਸਟਰੀਮ ਲਾਈਨ ਵੈੱਲਫੇਅਰ ਸੁਸਾਇਟੀ ਫ਼ਿਰੋਜਪੁਰ ਵਲੋਂ ਬਲਾਈਾਡ ਹੋਮ ਮੱਖੂ ਗੇਟ ਫ਼ਿਰੋਜ਼ਪੁਰ ਸ਼ਹਿਰ ਵਿਖੇ ਵਿਸਾਖੀ ਦਾ ਦਿਹਾੜਾ ਬੜੇ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਪ੍ਰਧਾਨ ਕਿਸ਼ਨ ਸਿੰਘ ਜਾਗੋਵਾਲੀਆ, ਚੇਅਰਮੈਨ ਦੀਵਾਨ ਚੰਦ ਸੁਖੀਜਾ, ਜਨਰਲ ਸਕੱਤਰ ਪ੍ਰਵੀਨ ਕੁਮਾਰ ਧਵਨ, ਸੀਨੀਅਰ ਮੀਤ ਪ੍ਰਧਾਨ ਰਮੇਸ਼ ਬਜਾਜ,ਕੁਆਰਡੀਨੇਟਰ ਰਾਮ ਕਿਸ਼ੋਰ ਅਤੇ ਜੁਆਇੰਟ ਸਕੱਤਰ ਪੁਸ਼ਪਾ ਲਤ, ਅਗੰਮ ਸਚਦੇਵਾ ਆਦਿ ਆਗੂਆਂ ਨੇ ਵਿਸਾਖੀ ਦਿਹਾੜੇ ਦੀਆਂ ਵਧਾਈਆਂ ਦਿੱਤਿਆਂ ਤੇ ਆਖਿਆ ਕਿ ਵਿਸਾਖੀ ਦਾ ਤਿਉਹਾਰ ਵਿਸਾਖ ਮਹੀਨੇ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ | ਵਿਸਾਖ ਮਹੀਨੇ ਦੇ ਆਉਣ 'ਤੇ ਖੇਤਾਂ ਵਿਚ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਤੇ ਕਿਸਾਨ ਆਪਣੀ ਫ਼ਸਲ ਨੂੰ ਵੇਖ ਕੇ ਝੂਮ ਉੱਠਦਾ ਹੈ | ਆਗੂਆਂ ਕਿਹਾ ਕਿ ਵਿਸਾਖੀ ਕੇਵਲ ਖੇਤੀਬਾੜੀ ਨਾਲ ਹੀ ਨਹੀਂ ਜੁੜੀ ਹੋਈ ਸਗੋਂ ਸਿੱਖ ਧਰਮ ਅਤੇ ਭਾਰਤੀ ਇਤਿਹਾਸ ਨਾਲ ਵੀ ਡੂੰਘੀ ਤਰ੍ਹਾਂ ਜੁੜੀ ਹੋਈ ਹੈ | 1699 ਈਸਵੀ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਜਿਸ ਨੇ ਸਿੱਖਾਂ ਨੂੰ ਨਵੀਂ ਪਹਿਚਾਣ ਦਿੱਤੀ | ਇਸ ਦਿਨ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਅੰਮਿ੍ਤ ਛਕਾ ਕੇ ਖ਼ਾਲਸਾ ਪੰਥ ਸਜਾਇਆ ਇਹ ਪੰਥ ਤਿਆਗ, ਸੇਵਾ ਅਤੇ ਨਿਆਂ ਦਾ ਪ੍ਰਤੀਕ ਬਣਿਆ | ਇਸ ਮੌਕੇ ਜੀਵਨ ਕਾਂਤਾ ਗਰੋਵਰ, ਮਨੋਹਰ ਲਾਲ, ਅਬਿਨਾਸ਼ ਤਲਵਾਰ , ਸਤਪਾਲ ਖੁਰਾਣਾ ਅਮਰਨਾਥ ਗੁਪਤਾ, ਸ਼ਾਮ ਬਿਹਾਰੀ, ਅਵਤਾਰ ਸਿੰਘ ਭੋਲਾ ਐਸ.ਡੀ.ਓ, ਸੁਰਿੰਦਰ ਸਿੰਘ, ਨੰਦ ਲਾਲ ਆਦਿ ਸੁਸਾਇਟੀ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਲਾਟ ਦਾ ਬਿਆਨਾ ਕਰਵਾ ਕੇ ਕਿਸੇ ਹੋਰ ਨੂੰ ਵੇਚਣ ਦੇ ਦੋਸ਼ ਵਿਚ 2 ਨਾਮਜ਼ਦ ਅਗਲੀ ਖ਼ਬਰ ਜ਼ੀਰਾ ਦੀਆਂ ਖ਼ਰੀਦ ਮੰਡੀਆਂ ਵਿਚ ਕਣਕ ਦੇ ਲੱਗੇ ਅੰਬਾਰ-ਕੁਆਲਿਟੀ ਦੇ ਨਾਂਅ 'ਤੇ ਖ਼ਰੀਦ ਤੋਂ ਕੰਨੀ ਕਤਰਾ ਰਹੀਆਂ ਹਨ ਏਜੰ...
Ad Position 24