ਫ਼ਿਰੋਜ਼ਪੁਰ, 16 ਅਪ੍ਰੈਲ (ਗੁਰਿੰਦਰ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਫ਼ਿਰੋਜ਼ਪੁਰ ਕੈਂਟ ਨੰਬਰ 2 ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਤਿ ਜ਼ਰੂਰੀ ਮੈਨਟੇਨਿੰਸ ਕਾਰਨ ਅੱਜ 17 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ 11 ਕੇ.ਵੀ. ਸਿਟੀ ਫੀਡਰ ਤੋਂ ਚੱਲਦਾ ਏਰੀਆ ਜੈ ਮਾਂ ਨਗਰ, ਵਿਕਾਸ ਕਾਲੋਨੀ, ਫਰੈਂਡਜ਼ ਕਾਲੋਨੀ, ਆਨੰਦ ਐਵੇਨਿਯੂ, ਨਿਜ਼ਾਮਦੀਨ ਬਸਤੀ, ਰਿੱਖੀ ਕਾਲੋਨੀ, ਮੱਲਵਾਲ ਰੋਡ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪ੍ਰਭਾਵਿਤ ਰਹੇਗਾ | ਇਸੇ ਤਰ੍ਹਾਂ18 ਅਪ੍ਰੈਲ ਦਿਨ ਸ਼ਨੀਵਾਰ ਨੂੰ 11 ਕੇ.ਵੀ ਨਾਮਦੇਵ ਚੌਂਕ ਫੀਡਰ ਤੋਂ ਚੱਲਦਾ ਏਰੀਆ ਆਜ਼ਾਦ ਨਗਰ, ਪ੍ਰੀਤ ਨਗਰ, ਸਿਟੀ ਬੱਸ ਸਟੈਂਡ, ਗੁਰਦੁਆਰਾ ਬਾਬਾ ਰਾਮ ਲਾਲ ਨਾਲ ਲੱਗਦਾ ਏਰੀਆ ਵਿਚ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਹ ਜਾਣਕਾਰੀ ਇੰਜੀਨੀਅਰ ਕੁਲਦੀਪ ਸਿੰਘ ਐਸ.ਡੀ.ਓ ਸਬ ਡਵੀਜ਼ਨ ਫ਼ਿਰੋਜ਼ਪੁਰ ਕੈਂਟ ਨੰਬਰ 2 ਵਲੋਂ ਦਿੱਤੀ ਗਈ |