ਮੁੱਦਕੀ ,16 ਅਪ੍ਰੈਲ (ਭੁਪਿੰਦਰ ਸਿੰਘ)-ਕਈ ਦਿਨਾਂ ਤੋਂ ਕਣਕ ਦੀ ਖ਼ਰੀਦ ਦੀ ਉਡੀਕ ਕਰਦੇ ਕਿਸਾਨਾਂ ਨੂੰ ਉਸ ਸਮੇਂ ਰਾਹਤ ਮਹਿਸੂਸ ਹੋਈ, ਜਦੋਂ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹਿਆਂ ਨੇ ਅੱਜ ਮੁੱਦਕੀ ਦਾਣਾ ਮੰਡੀ ਵਿਚ ਪਹੁੰਚ ਕੇ ਰਸਮੀ ਉਦਘਾਟਨ ਤੋਂ ਬਾਅਦ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ | ਇਸ ਸਮੇਂ ਉਨ੍ਹਾਂ ਕਿਸਾਨ ਦੀ ਢੇਰੀ ਦੀ ਬੋਲੀ ਲਾਉਣ ਸਮੇਂ ਕਿਸਾਨ ਦਾ ਮੰੂਹ ਮਿੱਠਾ ਕਰਵਾਇਆਂ | ਦਹੀਯਾ ਨੇ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ | ਫਿਰ ਵੀ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਬੇਝਿਜਕ ਹੋ ਕੇ ਉਨ੍ਹਾਂ ਨਾਲ ਗੱਲਬਾਤ ਕਰ ਸਕਦਾ ਹੈ | ਉਹ ਕਿਸਾਨ ਜਿਹੜੀ ਮਰਜ਼ੀ ਸਿਆਸੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਵੜਿੰਗ, ਜਸਪਾਲ ਮੁਕੰਦ, ਲੱਛਮੀ ਗਰੇਨ, ਗਗਨ ਟਰੇਡਿੰਗ ਕੰਪਨੀ , ਗਰਗ ਟਰੇਡਰਜ਼, ਕਮਲ ਕੁਮਾਰ ਅਗਰਵਾਲ, ਸਤੀਸ਼ ਗਰਗ, ਮਹਿੰਦਰਪਾਲ, ਏ.ਐੱਫ.ਐਸ.ਓ ਜਤਿਨ ਵਰਮਾ, ਡੀ.ਐਸ ਰਮਨ ਗੋਇਲ ਪਨਬਸ, ਮੇਜਰ ਕੁਮਾਰ ਇੰਸਪੈਕਟਰ ਪਨਬਸ, ਸਾਰਜ ਕੰਬੋਜ ਇੰਸਪੈਕਟਰ ਵੇਅਰ ਹਾਉਸ, ਨੀਰਜ ਅਗਰਵਾਲ, ਕੁਲਵੰਤ ਰਾਏ ਕਟਾਰੀਆ, ਕੁਲਦੀਪ ਸਿੰਘ ਖੋਸਾ, ਸੁਖਪ੍ਰੀਤ ਸਿੰਘ ਨਿੱਕਾ ਗੁਰਪ੍ਰੀਤ ਸਿੰਘ ਗੋਪਾ ਬਰਾੜ, ਜਗਤਾਰ ਸਿੰਘ ਢੁੱਟਾ ਡਾ. ਕੁਲਦੀਪ ਸਿੰਘ ਨਾਗੀ, ਜਸਵਰਨ ਔਲਖ, ਨੋਨੀ, ਗੁਰਮੱੁਖ ਸਿੰਘ ਪੱਪੂ ਤੋਂ ਇਲਾਵਾ ਹੋਰ ਕਿਸਾਨ ਹਾਜ਼ਰ ਸਨ |