13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਹਰਿਆਵਲ ਸੱਥ ਵਲੋਂ 500 ਬੂਟੇ ਵੰਡੇ ਗਏ

Ad Position 21
No active advertisement
ਅਜੀਤ ਡੈਸਕ 17-04-2026
ਮੱਖੂ,16 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ)-ਬਲਾਕ ਮੱਖੂ ਦੇ ਪਿੰਡ ਪੀਰ ਮੁਹੰਮਦ ਦੀ ਹਰਿਆਵਲ ਸੱਥ ਵਲੋਂ ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ 500 ਅੰਜੀਰ ਦੇ ਬੂਟੇ ਵੰਡ ਕੇ ਸਰਬੱਤ ਦੇ ਭਲੇ ਲਈ ਆਪਣਾ ਯੋਗਦਾਨ ਪਾਇਆ ਕਿਉਂਕਿ ਅੱਜ ਕੱਲ੍ਹ ਮਨੁੱਖ ਨੂੰ ਸਾਹ ਲੈਣ ਲਈ ਆਕਸੀਜਨ ਦੀ ਜ਼ਰੂਰਤ ਹੈ, ਪਰ ਅਸੀਂ ਇਸ ਗੱਲ ਵੱਲ ਗ਼ੌਰ ਨਹੀਂ ਕੀਤੀ ਅਤੇ ਵੱਡੇ ਪੱਧਰ ਤੇ ਅਸੀਂ ਰੁੱਖਾਂ ਦੀ ਕਟਾਈ ਕਰ ਦਿੱਤੀ | ਜਿਸ ਕਾਰਨ ਪ੍ਰਦੂਸ਼ਣ ਜਿਹੜਾ ਦਿਨੋਂ ਦਿਨ ਵਧ ਰਿਹਾ ਅਤੇ ਆਕਸੀਜਨ ਘੱਟ ਰਹੀ ਹੈ ਜਿਸ ਕਾਰਨ ਆਮ ਲੋਕ ਬਿਮਾਰੀਆਂ ਨਾਲ ਘਿਰੇ ਹੋਏ ਹਨ ਹਰਿਆਵਲ ਸੱਥ ਪੀਰਮੁਹੰਮਦ ਇਹ ਵੀ ਇਕ ਛੋਟਾ ਜਿਹਾ ਉਪਰਾਲਾ ਹੈ ਕਿ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾਵੇ ਅਤੇ ਰੁੱਖ ਜਿਹੜੇ ਵੱਧ ਤੋਂ ਵੱਧ ਲਾਏ ਜਾਣ ਤਾਂ ਕਿ ਜਿੱਥੇ ਆਕਸੀਜਨ ਜ਼ਿਆਦਾ ਹੋਵੇਗੀ ਉੱਥੇ ਜ਼ਿਆਦਾ ਰੁੱਖ ਹੋਣ ਨਾਲ ਗਰਮੀ ਤੋਂ ਵੀ ਰਾਹਤ ਮਿਲੇਗੀ ਅਤੇ ਮੀਂਹ ਵੀ ਵੱਧ ਪੈਣਗੇ | ਇਸ ਮੌਕੇ ਹਰਿਆਵਲ ਸੱਥ ਦੇ ਪ੍ਰਧਾਨ ਹਰਭਿੰਦਰ ਸਿੰਘ ਸੰਧੂ, ਪਿਆਰਾ ਘਾਰੂ,ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਆਗੂ ਲਖਵਿੰਦਰ ਸਿੰਘ ਪੀਰ ਮੁਹੰਮਦ,ਬਚਿੱਤਰ ਸਿੰਘ ਕੰਬੋਜ, ਹਰਪਾਲ ਸਿੰਘ ਮਨੇਸ, ਰਾਜ ਸਿੱਧੂ,ਅੰਮਿ੍ਤ ਸਿੰਘ, ਗੁਰਦੀਪ ਸਿੰਘ,ਜੋਗਾ ਸਿੰਘ ਟੇਲਰ, ਜੱਗਾ ਸਿੰਘ, ਡਾਕਟਰ ਕਾਰਜ ਸਿੰਘ ਗਿੱਲ, ਮਲਕੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿਨ ਬ ਦਿਨ ਵੱਧ ਰਹੀਆਂ ਅਨੈਤਿਕ ਗਤੀਵਿਧੀਆਂ ਅਤੇ ਲੁੱਟ-ਖਸੁੱਟ 'ਤੇ ਸਖ਼ਤ ਕਾਰਵਾਈ ਕਰੇ ਪ੍ਰਸ਼ਾਸਨ : ਮਿੰਕੂ ਚੌਧਰੀ ਅਗਲੀ ਖ਼ਬਰ ਵਿਧਾਇਕ ਦਹੀਯਾ ਵਲੋਂ ਮੁੱਦਕੀ ਮੰਡੀ 'ਚ ਬੋਲੀ ਲਗਵਾ ਕੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ
Ad Position 24