15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਵੈੱਟਲੈਂਡ ਇੰਟਰਨੈਸ਼ਨਲ ਸਕੂਲ ਮੱਖੂ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਮੱਖੂ, 17 ਅਪ੍ਰੈਲ (ਵਰਿੰਦਰ ਮਨਚੰਦਾ)-ਸੀ.ਬੀ.ਐੱਸ.ਸੀ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ 'ਚ ਵੈੱਟਲੈਂਡ ਇੰਟਰਨੈਸ਼ਨਲ ਸਕੂਲ ਮੱਖੂ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਪਿ੍ੰਸੀਪਲ ਸ੍ਰੀਮਤੀ ਵੀਨਾ ਕਟਾਰੀਆ ਨੇ ਦੱਸਿਆ ਕਿ ਬੋਰਡ ਦੇ ਨਤੀਜੇ ਅਨੁਸਾਰ ਦਸਵੀਂ ਸ਼ੇ੍ਰਣੀ ਵਿਚ ਮੁਸਕਾਨ ਪ੍ਰੀਤ ਕੌਰ ਨੇ 98.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਅਕਸ਼ਿਤਾ ਨੇ 96.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਐਸ਼ਦੀਪ ਕੌਰ ਨੇ 96.6 ਫ਼ੀਸਦੀ ਅੰਕ ਪ੍ਰਾਪਤ ਤੀਸਰਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਰੂਹੀਨ ਨੇ 95.6 ਫ਼ੀਸਦੀ ਅੰਕ, ਸਕਸ਼ਮ ਨੇ 94.2 ਫ਼ੀਸਦੀ, ਏਾਜਲ ਨੇ 93.6 ਫ਼ੀਸਦੀ, ਨਿਸ਼ੂ ਨੇ 92.4 ਫ਼ੀਸਦੀ, ਰਾਘਵ ਨੇ 92.4 ਫ਼ੀਸਦੀ, ਪ੍ਰੀਆ ਨੇ 92.2 ਫ਼ੀਸਦੀ, ਛਵੀ ਨੇ 89.6 ਫ਼ੀਸਦੀ, ਮੌਲੀ ਨੇ 89 ਫ਼ੀਸਦੀ, ਗਗਨਦੀਪ ਸਿੰਘ ਨੇ 87.8 ਫ਼ੀਸਦੀ, ਗੁਰਕਰਨ ਸਿੰਘ ਨੇ 85.2 ਫ਼ੀਸਦੀ, ਰਮਨਪ੍ਰੀਤ ਕੌਰ ਨੇ 85 ਫ਼ੀਸਦੀ, ਸਹਿਜਦੀਪ ਕੌਰ ਨੇ 85 ਫ਼ੀਸਦੀ, ਹਰਜੋਤ ਕੌਰ ਨੇ 84.6 ਫ਼ੀਸਦੀ, ਅਰੁਣ ਨੇ 86.6 ਫ਼ੀਸਦੀ, ਪ੍ਰਦੀਪ ਸਿੰਘ ਨੇ 83.6 ਫ਼ੀਸਦੀ, ਸਮਰੀਤ ਕੌਰ ਨੇ 82.6 ਫ਼ੀਸਦੀ, ਪੂਰਵੀ ਨੇ 81 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਉਨ੍ਹਾਂ ਦੱਸਿਆ ਕਿ ਬਾਕੀ ਸਾਰੇ ਵਿਦਿਆਰਥੀਆਂ ਨੇ ਵੀ 70 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਵਿਦਿਆਰਥਣ ਮੁਸਕਾਨ ਪ੍ਰੀਤ ਕੌਰ ਨੇ ਕਿਹਾ ਕਿ ਉਹ ਭਵਿੱਖ ਵਿਚ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ | ਸਕੂਲ ਦੇ ਚੇਅਰਮੈਨ ਦਰਸ਼ਨ ਸਿੰਘ ਕਟਾਰੀਆ, ਐਮ.ਡੀ. ਜਸਵੀਰ ਸਿੰਘ ਕਟਾਰੀਆ, ਵਾਈਸ ਪਿ੍ੰਸੀਪਲ ਪਰਮਿੰਦਰ ਕੌਰ ਕਟਾਰੀਆ ਨੇ ਸਕੂਲ ਦਾ ਨਤੀਜੇ ਵਧੀਆ ਆਉਣ 'ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਅਤੇ ਵਿਦਿਆਰਥੀ ਦੀ ਮਿਹਨਤ ਨੂੰ ਜਾਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਮੱਲਾਂਵਾਲਾ 'ਚ ਸਫ਼ਾਈ ਸੇਵਕ ਯੂਨੀਅਨ ਦੀ ਨਵੀਂ ਇਕਾਈ ਦਾ ਗਠਨ ਅਗਲੀ ਖ਼ਬਰ ਐਸ.ਕੇ. ਪਬਲਿਕ ਸਕੂਲ ਦਾ ਦਸਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24